ਪੰਜਾਬ

punjab

ETV Bharat / sitara

ਸੋਨਮ ਨੂੰ ਨਹੀਂ ਮਿਲੀ 'ਸਿੰਘਮ' ਦੇ ਟੀਜ਼ਰ 'ਚ ਸਪੇਸ - parmish verma

9 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਸਿੰਘਮ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਦੇ ਵਿੱਚ ਪਰਮੀਸ਼ ਵਰਮਾ ਦਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ। ਮੁੱਖ ਕਿਰਦਾਰ ਅਦਾ ਕਰ ਰਹੀ ਸੋਨਮ ਬਾਜਵਾ ਨੂੰ ਇਸ ਟੀਜ਼ਰ 'ਚ ਬਿਲਕੁਲ ਵੀ ਸਪੇਸ ਨਹੀਂ ਦਿੱਤੀ ਗਈ ਹੈ।

ਫ਼ੋਟੋ

By

Published : Jul 4, 2019, 9:22 AM IST

ਚੰਡੀਗੜ੍ਹ : ਬਾਲੀਵੁੱਡ ਦੀ ਫ਼ਿਲਮ 'ਸਿੰਘਮ' ਦਾ ਪੰਜਾਬੀ ਰੀਮੇਕ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਟੀਜ਼ਰ ਦੇ ਵਿੱਚ ਪਰਮੀਸ਼ ਵਰਮਾ ਦਾ ਐਕਸ਼ਨ ਸਭ ਨੂੰ ਪਸੰਦ ਆ ਰਿਹਾ ਹੈ। ਦਿਲਸ਼ੇਰ ਸਿੰਘ ਦਾ ਕਿਰਦਾਰ ਅਦਾ ਕਰ ਰਹੇ ਪਰਮੀਸ਼ ਪਹਿਲੀ ਵਾਰ ਪੁਲਿਸ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਬਤੌਰ ਹੀਰੋ ਇਹ ਪਰਮੀਸ਼ ਦੀ ਤੀਜੀ ਫ਼ਿਲਮ ਹੈ।

ਉਨ੍ਹਾਂ ਦੀ ਪਹਿਲੀ ਫ਼ਿਲਮ ਰੌਕੀ ਮੇਂਟਲ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ ਪਰ ਉਸ ਫ਼ਿਲਮ ਤੋਂ ਬਾਅਦ ਇਸ ਸਾਲ ਮਈ ਮਹੀਨੇ ਰਿਲੀਜ਼ ਹੋਈ ਫ਼ਿਲਮ ਦਿਲ ਦੀਆਂ ਗੱਲਾਂ 'ਚ ਮਾਹਰਾਂ ਮੁਤਾਬਕ ਪਰਮੀਸ਼ ਦੀ ਅਦਾਕਾਰੀ 'ਚ ਸੁਧਾਰ ਵੇਖਣ ਨੂੰ ਮਿਲੀਆ ਸੀ ਅਤੇ ਹੁਣ ਇਸ ਟੀਜ਼ਰ ਰਾਹੀਂ ਦਰਸ਼ਕਾਂ ਦੀਆਂ ਉਮੀਦਾਂ ਪਰਮੀਸ਼ ਤੋਂ ਵਧ ਗਈਆਂ ਹਨ।

ਬਾਲੀਵੁੱਡ ਫ਼ਿਲਮ 'ਸਿੰਘਮ' 'ਚ ਮੁੱਖ ਕਿਰਦਾਰ ਦੇ ਵਿੱਚ ਅਜੇ ਦੇਵਗਨ ਅਤੇ ਕਾਜਲ ਅਗਰਵਾਲ ਨਜ਼ਰ ਆਏ ਸਨ ਅਤੇ ਹੁਣ ਇਸ ਪੰਜਾਬੀ ਸੀਕਵਲ ਦੇ ਵਿੱਚ ਪਰਮੀਸ਼ ਵਰਮਾ ਤੋਂ ਇਲਾਵਾ ਸੋਨਮ ਬਾਜਵਾ ਵੀ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ।
ਹੈਰਾਨੀ ਵਾਲੀ ਗੱਲ ਇਹ ਵੀ ਇੱਕ ਸਾਹਮਣੇ ਆਈ ਹੈ ਟੀਜ਼ਰ ਦੇ ਵਿੱਚ ਕਿ ਸਿਰਫ਼ ਪਰਮੀਸ਼ ਦਾ ਐਕਸ਼ਨ ਅਤੇ ਡਾਇਲੋਗਜ਼ ਹੀ ਵਿਖਾਏ ਗਏ ਹਨ ਸੋਨਮ ਬਾਜਵਾ ਨੂੰ ਇਸ ਟੀਜ਼ਰ 'ਚ ਬਿਲਕੁਲ ਵੀ ਸਪੇਸ ਨਹੀਂ ਦਿੱਤੀ ਗਈ ਹੈ।

ਜ਼ਿਕਰਏਖ਼ਾਸ ਇਹ ਹੈ ਕਿ ਨਵਨੀਅਤ ਸਿੰਘ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦੇ ਟੀਜ਼ਰ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। 3 ਜੁਲਾਈ ਨੂੰ ਪਰਮੀਸ਼ ਵਰਮਾ ਦੇ ਜਨਮਦਿਨ 'ਤੇ ਰਿਲੀਜ਼ ਹੋਏ ਇਸ ਟੀਜ਼ਰ ਨੂੰ ਹੁਣ ਤੱਕ 6 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਸ ਵੇਲੇ ਇਹ ਯੂਟਿਊਬ 'ਤੇ ਤੀਜੇ ਨਬੰਰ 'ਤੇ ਟ੍ਰੇਂਡਿੰਗ ਚੱਲ ਰਿਹਾ ਹੈ। 9 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਟਰੇਲਰ ਜ਼ਲਦ ਹੀ ਦਰਸ਼ਕਾਂ ਦੇ ਸਨਮੁੱਖ ਹੋਵੇਗਾ।

For All Latest Updates

ABOUT THE AUTHOR

...view details