ਲੁਧਿਆਣਾ: ਸ਼ਹਿਰ ਵਿੱਚ ਕਿਸਾਨ ਮੇਲੇ ਵਿੱਚ ਤੂੰਬੀ ਵੇਚਣ ਵਾਲਾ ਸੋਹਣ ਸਿੰਘ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸੋਹਣ ਸਿੰਘ ਬੀਤੇ ਕਈ ਸਾਲਾਂ ਤੋਂ ਤੂੰਬੀ ਵੇਚਣ ਦਾ ਕੰਮ ਕਰਦਾ ਹੈ ਅਤੇ ਸਮਾਜ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ ਇੱਕ ਸਾਜ਼ ਜਿਸ ਨੂੰ ਹੁਣ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ ਉਸ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਿਹਾ ਹੈ। ਸੋਹਣ ਸਿੰਘ ਸਿਰਫ਼ ਤੂੰਬੀ ਵੇਚਣ ਦਾ ਕੰਮ ਆਪਣੇ ਰੁਜ਼ਗਾਰ ਲਈ ਨਹੀਂ ਕਰਦਾ ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਦਾ ਵੀ ਹੈ। ਤੂੰਬੀ ਵੇਚਣ ਤੋਂ ਇਲਾਵਾ ਉਹ ਗੀਤ ਵੀ ਬਹੁਤ ਸੋਹਣੇ ਗਾਉਂਦਾ ਹੈ।
ਕਿਸਾਨ ਮੇਲੇ ਵਿੱਚ ਖਿੱਚ ਦਾ ਕੇਂਦਰ ਬਣਿਆ ਤੂੰਬੀ ਵੇਚਣ ਵਾਲਾ ਸੋਹਣ ਸਿੰਘ - ਤੂੰਬੀ ਵੇਚਣ ਵਾਲਾ ਸੋਹਣ ਸਿੰਘ
ਪੰਜਾਬੀ ਲੋਕ ਸਾਜ਼ਾਂ ਵਿੱਚ ਤੂੰਬੀ ਦੀ ਇੱਕ ਵੱਖਰੀ ਹੀ ਮਹੱਤਤਾ ਹੈ। ਇਸ ਸਾਜ਼ ਨੂੰ ਵੇਚਣ ਵਾਲੇ ਸੋਹਣ ਸਿੰਘ ਲੁਧਿਆਣਾ ਦੇ ਕਿਸਾਨ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ। ਸੋਹਣ ਸਿੰਘ ਤੂੰਬੀ ਵੇਚਣ ਤੋਂ ਇਲਾਵਾ ਗਾਇਕੀ ਦਾ ਵੀ ਸ਼ੌੌਕ ਰੱਖਦੇ ਹਨ।
ਫ਼ੋਟੋ
ਵੇਖੋ ਵੀਡੀਓ
ਸੋਹਣ ਸਿੰਘ ਨੇ ਦੱਸਿਆ ਕਿ ਪੁਰਾਣੇ ਗਾਇਕ ਤੂੰਬੀ ਦੀ ਵਰਤੋਂ ਕਰਕੇ ਹੀ ਆਪਣੇ ਗੀਤ ਗਾਇਆ ਕਰਦੇ ਸਨ ਜਿਨ੍ਹਾਂ ਨੂੰ ਸਾਰੇ ਹੀ ਪਸੰਦ ਕਰਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਨਵੀਂ ਨੌਜਵਾਨ ਪੀੜ੍ਹੀ ਦੇ ਗਾਇਕ ਤੂੰਬੀ ਦੀ ਵਰਤੋਂ ਬਹੁਤੀ ਨਹੀਂ ਕਰਦੇ ਪਰ ਤੂੰਬੀ ਸਾਡੇ ਪੰਜਾਬੀ ਸੱਭਿਆਚਾਰ ਦੇ ਸਾਜ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕੁਲਦੀਪ ਮਾਣਕ, ਯਮਲਾ ਜੱਟ ਆਦਿ ਵਰਗੇ ਪੁਰਾਣੇ ਗਾਇਕ ਦੇ ਗੀਤ ਅੱਜ ਵੀ ਸਕੁੂਨ ਦਿੰਦੇ ਹਨ।
ਗੱਲਬਾਤ 'ਚ ਸੋਹਣ ਸਿੰਘ ਨੇ ਇਹ ਵੀ ਕਿਹਾ ਕਿ ਲੋੜ ਹੈ ਆਪਣੇ ਸੱਭਿਆਚਾਰ ਨਾਲ ਸਬੰਧਤ ਵਸਤਾਂ ਨੂੰ ਜਿਉਂਦਾ ਰੱਖਣ ਦੀ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਸਾਜ਼ ਪਹੁੰਚ ਸਕਣ।