ਨਿਰਦੇਸ਼ਕ ਸਮੀਪ ਕੰਗ ਹੁਣ ਰਿਸ਼ੀ ਕਪੂਰ ਨੂੰ ਕਰਨਗੇ ਨਿਰਦੇਸ਼ਿਤ - pollywood
ਪਾਲੀਵੁੱਡ ਨਿਰਦੇਸ਼ਕ ਸਮੀਪ ਕੰਗ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਫ਼ੋਟੋ
ਚੰਡੀਗੜ੍ਹ : ਪਾਲੀਵੁੱਡ ਇੰਡਸਟਰੀ ਦੇ ਉੱਘੇ ਫ਼ਿਲਮ ਨਿਰਦੇਸ਼ਕ ਸਮੀਪ ਕੰਗ ਨੇ ਆਪਣੀ ਆਉਣ ਵਾਲੀ ਫ਼ਿਲਮ ‘ਝੂਠਾ ਕਹੀਂ ਕਾ’ ਦਾ ਮੋਸ਼ਨ ਪੋਸਟਰ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੇਗੀ।
ਇਸ ਫ਼ਿਲਮ ਵਿੱਚ ਓਮਕਾਰ ਕਪੂਰ, ਸੰਨੀ ਸਿੰਘ, ਜਿੰਮੀ ਸ਼ੇਰਗਿੱਲ, ਲਲਿਤ ਦੂਬੇ ਅਤੇ ਮਨੋਜ ਜੋਸ਼ੀ ਵਰਗੇ ਦਿੱਗਜ਼ ਕਲਾਕਾਰ ਨਜ਼ਰ ਆਉਣਗੇ। ਪੋਸਟਰ ਦੇ ਵਿੱਚ ਵਿੱਚ ਜਿੰਮੀ ਸ਼ੇਰਗਿੱਲ ਦੇ ਨਾਲ ਰਿਸ਼ੀ ਕਪੂਰ ਵੀ ਨਜ਼ਰ ਆ ਰਹੇ ਹਨ।