ਚੰਡੀਗੜ੍ਹ : ਸਾਊਥ ਦੇ ਮਸ਼ਹੂਰ ਨਿਰਦੇਸ਼ਕ ਐਸ.ਐਸ ਰਾਜਾ ਮੂਲੀ ਦੀ ਦੇਖ ਰੇਖ ਹੇਠਾਂ ਬਣੀ ਬਲਾੱਕਬਾਸਟਰ ਸਾਊਥ ਫਿਲਮ ਬਾਹੂਬਲੀ ਦੇ ਅੱਜ 6 ਸਾਲ ਪੂਰੇ ਹੋ ਚੁੱਕੇ ਹਨ। ਇਸ ਮੂਵੀ ਦੇ ਸੰਪਾਦਕ ਸ਼ੋਬੂ ਯਾਰਲਾਗੱਡਾ ਹਨ।
2015 ਵਿੱਚ ਬਣੀ ਬਲਾੱਕਬਾਸਟਰ ਸਾਊਥ ਫਿਲਮ ਬਾਹੂਬਲੀ ਦੇ ਅੱਜ 6 ਸਾਲ ਪੂਰੇ ਹੋ ਚੁੱਕੇ ਹਨ। ਇਹ ਫਿਲਮ ਥਰੀਲਰ, ਐਕਸ਼ਨ ਤੇ ਰੋਮਾਂਟਿਕ ਡਰਾਮੇ ਨਾਲ ਭਰਪੂਰ ਸੀ, ਜਿਸ ਕਾਰਨ ਇਹ ਮੂਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ।
ਇਸ ਦਾ ਪੂਰਾ ਬਜਟ 180 ਕਰੋੜ ਰੁਪਏ ਸੀ। ਰਿਲੀਜ਼ ਹੋਣ ਤੋਂ ਬਾਅਦ ਇਸ ਫਿਲਮ ਨੇ ਵਰਲਡ ਵਾਈਡ ਬਾਕਸਆਫਿਸ 'ਤੇ 600 ਕਰੋੜ ਰੁਪਏ ਕਮਾਏ।
ਇਹ ਵੀ ਪੜ੍ਹੋ:ਕਰੀਨਾ ਦੇ ਛੋਟੇ ਬੇਟੇ ਦਾ ਨਾਮ ਆਇਆ ਸਾਹਮਣੇ, ਕਪੂਰ ਪਰਿਵਾਰ ਨੇ ਲਗਾਈ ਮੋਹਰ
ਇਸ ਫਿਲਮ ਵਿੱਚ ਸਾਊਥ ਦੇ ਮਸ਼ਹੂਰ ਅਦਾਕਾਰ ਪ੍ਰਭਾਸ , ਰਾਣਾ ਦਾਗੂਬਤੀ , ਅਨੁਸ਼ਕਾ ਸੇਠੀ, ਤਮੱਨਾ, ਰਾਮਿਆਂ ਕ੍ਰਿਸ਼ਨਾਂ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਇਸ ਮੂਵੀ ਵਿੱਚ ਕਟੱਪਾ ਦਾ ਰੋਲ ਕਾਫੀ ਦਿਲ ਖਿੱਚਵਾਂ ਸੀ।