ਹਿੰਸਾ ਦਾ ਪ੍ਰਚਾਰ ਕਰਦਾ ਸਿੱਪੀ ਗਿੱਲ ਦਾ ਨਵਾਂ ਗੀਤ - PROMOTO
ਸਿੱਪੀ ਗਿੱਲ ਦਾ ਗੀਤ 'ਟਾਈਗਰ ਅਲਾਈਵ' ਰਿਲੀਜ਼ ਹੋ ਚੁਕਿਆ ਹੈ। ਬੇਸ਼ਕ ਇਸ ਗੀਤ ਦੀ ਵੀਡੀਓ ਵੱਖਰੇ ਢੰਗ ਦੇ ਨਾਲ ਬਣਾਈ ਗਈ ਹੈ ਪਰ ਇਸ 'ਚ ਹੱਥਿਆਰਾਂ ਦਾ ਪ੍ਰਚਾਰ ਕੀਤਾ ਗਿਆ ਹੈ।
sippy-gill
ਚੰਡੀਗੜ੍ਹ: ਪਾਲੀਵੁੱਡ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਦਾ ਗੀਤ ' ਟਾਈਗਰ ਅਲਾਈਵ' ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕਿਆ ਹੈ। ਇਸ ਗੀਤ ਦੀ ਵੀਡੀਓ 'ਚ ਅਸਲਾ ਜ਼ੋਰਾਂ-ਸ਼ੋਰਾਂ ਦੇ ਨਾਲ ਚਲਾਇਆ ਗਿਆ ਹੈ। ਸਿੱਪੀ ਗਿੱਲ ਦਾ ਲੁੱਕ ਅਤੇ ਸਟਾਈਲ ਇਸ ਗੀਤ 'ਚ ਬਿਲਕੁਲ ਹੀ ਵੱਖ ਹੈ। ਹਰ ਇਕ ਗੱਲ 'ਤੇ ਉਹ ਹਿੰਸਾ ਕਰਦੇ ਵੇਖਾਈ ਦੇ ਰਹੇ ਹਨ।
ਗੀਤ ਦੀ ਵੀਡੀਓ ਨੂੰ ਜਿੱਥੇ ਕੁਝ ਦਰਸ਼ਕਾਂ ਨੇ ਪਸੰਦ ਕੀਤਾ ਹੈ। ਉੱਥੇ ਹੀ ਕੁਝ ਦਰਸ਼ਕਾਂ ਨੇ ਗੀਤ ਨੂੰ ਠੀਕ ਕਿਹਾ ਹੈ ਪਰ ਹਿੰਸਾ ਦਾ ਪ੍ਰਚਾਰ ਨਾ ਕਰਨ ਦੀ ਵੀ ਗੱਲ ਕਹੀ ਹੈ।