ਪੰਜਾਬ

punjab

ETV Bharat / sitara

ਗਾਇਕ ਸਰਬ ਬਮਰਾਹ ਨੇ ਦਿੱਤੀ ਭੜਕਾਊ ਗੀਤਾਂ ਉੱਤੇ ਆਪਣੀ ਰਾਏ - Singer Sarb Bhumrah debue track

ਪੰਜਾਬੀ ਗਾਇਕ ਸਰਬ ਬਮਰਾਹ ਨੇ ਅੰਮ੍ਰਿਤਸਰ 'ਚ ਆਪਣੇ ਨਵੇਂ ਗੀਤ ਨੂੰ ਲੈਕੇ ਪ੍ਰੇੈਸ ਵਾਰਤਾ ਕੀਤੀ। ਇਸ ਸਬੰਧੀ ਪੱਤਰਕਾਰ ਵੱਲੋਂ ਉਸ ਨੂੰ ਭੜਕਾਓ ਗੀਤ ਦੇ ਸਵਾਲ ਪੁੱਛਿਆ ਗਿਆ। ਕੀ ਕਿਹਾ ਗਾਇਕ ਨੇ ਭੜਕਾਓ ਗੀਤਾਂ ਦੇ ਸਵਾਲ 'ਤੇ ਉਸ ਲਈ ਵੇਖੋ ਵੀਡੀਓ

ਫ਼ੋਟੋ

By

Published : Oct 6, 2019, 9:23 PM IST

ਅੰਮ੍ਰਿਤਸਰ: ਗਾਇਕ ਸਰਬ ਬਮਰਾਹ ਨੇ ਆਪਣੇ ਨਵੇਂ ਗੀਤ ਪਿਉਰ ਲਾਇਫ਼ ਦੇ ਪ੍ਰਮੋਸ਼ਨ ਲਈ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ ਦੇ ਵਿੱਚ ਉਸ ਨੇ ਗੀਤ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਗੀਤ ਦੇ ਵਿੱਚ ਪੋਜੋਟਿਵ ਵਾਬਿਸ ਹਨ।

ਵੇਖੋ ਵੀਡੀਓ
ਪੱਤਰਕਾਰਾਂ ਨੇ ਜਦੋਂ ਭੜਕਾਊ ਗੀਤਾਂ ਤੇ ਸਰਬ ਬਮਰੇ ਨੂੰ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਗੀਤਾਂ 'ਤੇ ਟਿੱਪਣੀ ਕਰਨ ਨੂੰ ਅੱਜੇ ਉਨ੍ਹਾਂ ਦੀ ਉਮਰ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਹ ਗੀਤ ਅੱਜ ਦੇ ਹੀ ਨਹੀਂ ਚੱਲਦੇ ਬਲਕਿ ਕਾਫ਼ੀ ਸਮੇਂ ਤੋਂ ਚੱਲ ਰਹੇ ਹਨ। ਕਾਬਿਲ-ਏ-ਗੌਰ ਹੈ ਕਿ ਸਰਬ ਬਮਰਾਹ ਦੀ ਸ਼ਕਲ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨਾਲ ਬਹੁਤ ਮਿਲਦੀ ਹੈ। ਜਦੋਂ ਇਸ ਸਬੰਧ 'ਚ ਗਾਇਕ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਵੇਂ ਸਰੋਤਿਆਂ ਨੂੰ ਚੰਗਾ ਲਗਦਾ ਹੈ ਉਸ ਤਰ੍ਹਾਂ ਠੀਕ ਹੈ। ਸਰਬ ਬਮਰਾਹ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਅੱਜ-ਕੱਲ੍ਹ ਜੱਟਾਂ ਦੇ ਬੱਚੇ ਆਪਣੀਆਂ ਪੈਲੀਆਂ ਵੇਚ ਕੇ ਗਾਇਕ ਬਣ ਰਹੇ ਹਨ ਇਸ ਟ੍ਰੈਂਡ ਨੂੰ ਕਿਸ ਤਰ੍ਹਾਂ ਵੇਖਦੇ ਹੋ ਇਸ ਦਾ ਜਵਾਬ ਗਾਇਕ ਸਰਬ ਬਮਰਾਹ ਨੇ ਦਿੱਤਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੈ।

ABOUT THE AUTHOR

...view details