ਸੱਜਣ ਅਦੀਬ ਵੀ ਬਣੇ ਅਦਾਕਾਰ ,ਦਿੱਤੀ ਇੰਸਟਾਗ੍ਰਾਮ 'ਤੇ ਜਾਣਕਾਰੀ - singer
ਗਾਇਕ ਸੱਜਣ ਅਦੀਬ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝਾ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਫ਼ਿਲਮ 'ਲਾਈਏ ਜੇ ਯਾਰੀਆਂ' ਦੇ ਨਾਲ ਪਾਲੀਵੁੱਡ ਫ਼ਿਲਮ ਇੰਡਸਟਰੀ 'ਚ ਡੈਬਯੂ ਕਰ ਰਹੇ ਹਨ।
ਫ਼ੋਟੋ
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੱਜਣ ਅਦੀਬ ਹੁਣ ਅਦਾਕਾਰ ਬਣਨ ਜਾ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ਕਰਕੇ ਸਾਂਝੀ ਕੀਤੀ ਹੈ।
ਸੱਜਣ ਅਦੀਬ ਨੇ ਪੋਸਟ 'ਚ ਲਿਖਿਆ, "ਧੰਨਵਾਦ ਅਮਰਿੰਦਰ ਗਿੱਲ , ਸੁੱਖ ਸੰਗੇੜਾ ,7 ਜੂਨ ਨੂੰ 'ਲਾਈਏ ਜੇ ਯਾਰੀਆਂ' ਫ਼ਿਲਮ ਜ਼ਰੂਰ ਵੇਖੀਓ। ਮੇਰਾ ਵੀ ਰੋਲ ਉਸ ਫ਼ਿਲਮ 'ਚ ਹੈ। ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਤੁਸੀਂ ਦੱਸਣਾ ਤੇ ਰੱਬ ਮਹਿਰ ਕਰੇ।"