ਪੰਜਾਬ

punjab

ETV Bharat / sitara

ਗਾਇਕ ਰਾਜਵੀਰ ਜਵੰਦਾ ਬਣ ਗਿਆ ਅਦਾਕਾਰ , ਪਹਿਲੀ ਫ਼ਿਲਮ ਦਾ ਟ੍ਰੇਲਰ ਆਇਆ ਸਾਹਮਣੇ - first film

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੇ ਅਦਾਕਾਰੀ ਦਾ ਰੁਖ਼ ਕਰ ਲਿਆ ਹੈ। ਉਨ੍ਹਾਂ ਦੀ ਫ਼ਿਲਮ ਜਿੰਦ-ਜਾਨ ਦਾ ਟ੍ਰੇਲਰ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰ ਹੋ ਚੁੱਕਾ ਹੈ।

ਫ਼ੋਟੋ

By

Published : May 25, 2019, 7:24 PM IST

ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਰਾਹੀਂ ਧੱਕ ਪਾਉਣ ਵਾਲੇ ਗਾਇਕ ਰਾਜਵੀਰ ਜਵੰਦਾ ਦੀ ਫ਼ਿਲਮ ਜਿੰਦ ਜਾਨ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ।
14 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਇਸ ਫ਼ਿਲਮ ਦੇ ਟ੍ਰੇਲਰ 'ਚ ਰਾਜਵੀਰ ਜਵੰਦਾ ਤੋਂ ਇਲਾਵਾ ਅਦਾਕਾਰਾ ਸਾਰਾ ਸ਼ਰਮਾ ਇਸ ਫ਼ਿਲਮ ਰਾਹੀਂ ਵੱਡੇ ਪਰਦੇ 'ਤੇ ਡੈਬਯੂ ਕਰਨ ਜਾ ਰਹੀ ਹੈ।

ਇਸ ਫ਼ਿਲਮ ਦੇ ਟ੍ਰੇਲਰ 'ਚ ਜਸਵਿੰਦਰ ਭੱਲਾ, ਹਾਰਬੀ ਸੰਘਾ ਅਤੇ ਉਪਾਸਨਾ ਸਿੰਘ ਦੀ ਕਾਮੇਡੀ ਬਾਕਮਾਲ ਹੈ। ਇਸ ਤੋਂ ਇਲਾਵਾ ਰਾਜਵੀਰ ਜਵੰਦਾ ਅਤੇ ਸਾਰਾ ਸ਼ਰਮਾ ਦੀ ਕਮਿਸਟਰੀ ਨੇ ਟ੍ਰੇਲਰ 'ਚ ਜਾਣ ਪਾਈ ਹੈ। ਦਰਸ਼ਨ ਬੱਗਾ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਰੌਮ-ਕੌਮ 'ਤੇ ਆਧਾਰਿਤ ਹੋਵੇਗੀ। ਬੀ.ਆਰ.ਐੱਸ. ਫ਼ਿਲਮਜ਼ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਇਹ ਫ਼ਿਲਮ ਜ਼ਿਆਦਾਤਰ ਵਿਦੇਸ਼ 'ਚ ਹੀ ਸ਼ੂਟ ਕੀਤੀ ਗਈ ਹੈ।

ABOUT THE AUTHOR

...view details