ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਅੱਜ-ਕੱਲ੍ਹ ਹਰ ਕੋੇਈ ਆਪਣੀ ਮਿਹਨਤ ਦੇ ਨਾਲ ਲੋਕਾਂ ਦੇ ਦਿਲਾਂ 'ਚ ਰਾਜ ਕਰਨਾ ਚਾਹੁੰਦਾ ਹੈ। ਜੋ ਨੌਜਵਾਨ ਗਾਇਕ ਬਣਨ ਦਾ ਸੁਪਨਾ ਵੇਖਦੇ ਹਨ ਉਹ ਮਿਹਨਤ ਵੀ ਬਹੁਤ ਕਰਦੇ ਹਨ। ਇਸ ਦੀ ਹੀ ਮਿਸਾਲ ਹੈ ਉਭਰਦਾ ਹੋਇਆ ਕਲਾਕਾਰ ਪੈਵੀ ਧੰਜਲ, ਪੈਵੀ ਧੰਜਲ ਉਹ ਗਾਇਕ ਹੈ ਜੋ ਲੋਕਤੱਥ ਗਾਉਣਾ ਪਸੰਦ ਕਰਦਾ ਹੈ। ਗੀਤਾਂ ਦੀ ਵੀਡੀਓ ਬਣਾਉਣ ਦੀ ਬਜਾਏ ਉਹ ਸਟੂਡੀਓ ਲਾਇਵ ਕਰ ਕੇ ਆਪਣਾ ਗੀਤ ਦਰਸ਼ਕਾਂ ਤੱਕ ਪਹੁੰਚਾਉਂਦਾ ਹੈ। ਦਰਸ਼ਕ ਵੀ ਉਸ ਦੇ ਗੀਤਾਂ ਨੂੰ ਪਸੰਦ ਕਰਦੇ ਹਨ।
ਪੈਵੀ ਧੰਜਲ ਨੇ ਦੱਸੇ ਸਟੂਡੀਓ ਲਾਇਵ ਕਰਨ ਦੇ ਫ਼ਾਇਦੇ - latest pollywood news
ਪੰਜਾਬੀ ਇੰਡਸਟਰੀ ਦੇ ਉੱਭਰਦੇ ਹੋਏ ਕਲਾਕਾਰ ਪੈਵੀ ਧੰਜਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ ਦੇ ਵਿੱਚ ਉਨ੍ਹਾਂ ਨੇ ਆਪਣੇ ਗੀਤ ਨੂੰ ਸਟੂਡੀਓ ਲਾਇਵ ਕਰਕੇ ਦਰਸ਼ਕਾਂ ਅਗੇ ਪੇਸ਼ ਕਰਨ ਦੇ ਫ਼ਾਇਦੇ ਦੱਸੇ।
ਈਟੀਵੀ ਭਾਰਤ ਨਾਲ ਹੋਈ ਗੱਲਬਾਤ ਦੇ ਵਿੱਚ ਪੈਵੀ ਧੰਜਲ ਨੇ ਦੱਸਿਆ, "ਗੀਤ ਨੂੰ ਸਟੂਡੀਓ ਲਾਇਵ ਕਰਨ ਦਾ ਮੇਰਾ ਮੁੱਖ ਮੰਤਵ ਇਹ ਹੈ ਕਿ ਗੀਤ ਛੇਤੀ ਹੀ ਦਰਸ਼ਕਾਂ ਤੱਕ ਪੁੱਜ ਜਾਵੇ। ਉਨ੍ਹਾਂ ਕਿਹਾ ਕਿ ਕੁੁਝ ਗੀਤ ਕਮਰਸ਼ੀਅਲ ਨਹੀਂ ਹੁੰਦੇ। ਸੁਨੇਹਾ ਦੇਣ ਵਾਲੇ ਹੁੰਦੇ ਹਨ। ਉਨ੍ਹਾਂ ਬੋਲਾਂ ਨੂੰ ਵੀਡੀਓ ਰਾਹੀਂ ਪੇਸ਼ ਕਰਨ ਦੀ ਬਜਾਏ ਜੇਕਰ ਸਟੂਡੀਓ ਲਾਇਵ ਕਰੀਏ ਤਾਂ ਉਹ ਜ਼ਿਆਦਾ ਵਧੀਆ ਤਰੀਕਾ ਰਹਿੰਦਾ ਹੈ।"
ਕਾਬਿਲ-ਏ-ਗ਼ੌਰ ਹੈ ਕਿ ਪੈਵੀ ਧੰਜਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਥ ਫ਼ੈਸਟ ਤੋਂ ਕੀਤੀ। ਉਨ੍ਹਾਂ ਨੇ ਯੂਥ ਫ਼ੈਸਟ 'ਚ ਗ਼ਜਲਾਂ, ਲੋਕ ਗੀਤ ਆਦਿ ਪ੍ਰਫੋਮ ਕੀਤੇ ਹੋਏ ਹਨ। ਪੈਵੀ ਧੰਜਲ ਦਾ ਪਹਿਲਾ ਗੀਤ ਇੱਕ ਧਾਰਮਕ ਗੀਤ ਸੀ। ਜ਼ਿਕਰਏਖ਼ਾਸ ਹੈ ਕਿ ਯੂਥ ਫ਼ੈਸਟ ਇੱਕ ਅਜਿਹਾ ਮਾਧਿਅਮ ਹੈ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਕਲਾਕਾਰ ਦਿੱਤੇ ਹਨ। ਮਸ਼ਹੂਰ ਗਾਇਕ ਰਣਜੀਤ ਬਾਵਾ ਵੀ ਉਨ੍ਹਾਂ ਵਿੱਚੋਂ ਇੱਕ ਹੈ।