ਪੰਜਾਬ

punjab

ETV Bharat / sitara

ਫ਼ਿਲਮ 'ਦੂਰਬੀਨ' ਦੀ ਟੀਮ ਨਾਲ ਮਨਾਇਆ ਨਿੰਜਾ ਨੇ ਜਨਮਦਿਨ - new movie

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਨਿੰਜਾ ਨੇ 6 ਮਾਰਚ ਨੂੰ ਆਪਣਾ ਜਨਮਦਿਨ ਫ਼ਿਲਮ 'ਦੂਰਬੀਨ' ਦੀ ਪੂਰੀ ਟੀਮ ਦੇ ਨਾਲ ਮਨਾਇਆ, 'ਦੂਰਬੀਨ' ਨਿੰਜਾ ਦੀ ਤੀਸਰੀ ਫ਼ਿਲਮ ਹੈ।ਇਸ ਤੋਂ ਪਹਿਲਾਂ ਫ਼ਿਲਮ 'ਚੰਨਾ ਮੇਰਿਆ' ਅਤੇ 'ਹਾਈ ਐਂਡ ਯਾਰੀਆ' ਦੋਵੇਂ ਹੀ ਫ਼ਿਲਮਾਂ ਸੁਪਰਹਿੱਟ ਸਾਬਿਤ ਹੋਇਆਂ ਹਨ।

ਸੋਸ਼ਲ ਮੀਡੀਆ

By

Published : Mar 6, 2019, 5:02 PM IST

ਚੰਡੀਗੜ੍ਹ :ਆਪਣੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਨਿੰਜਾ 6 ਮਾਰਚ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ।ਦੱਸ ਦਈਏ ਕਿ ਉਨ੍ਹਾਂ ਆਪਣਾ ਜਨਮਦਿਨ ਫ਼ਿਲਮ 'ਦੂਰਬੀਨ' ਦੀ ਸਟਾਰ ਕਾਸਟ ਦੇ ਨਾਲ ਕੇਕ ਕੱਟ ਕਰਕੇ ਮਨਾਇਆ।ਜਨਮਦਿਨ ਦੀਆਂ ਤਸਵੀਰਾਂ 'ਤੇ ਵੀਡੀਓਜ਼ ਨਿੰਜਾ ਨੇ ਆਪਣੀਆਂ ਇੰਸਟਾ ਸਟੋਰੀਆਂ 'ਚ ਸਾਂਝੀਆਂ ਕੀਤੀਆਂ ਹਨ।
ਸੇਡ ਅਤੇ ਰੋਮੇਂਟਿਕ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ 'ਚ ਇਕ ਵੱਖਰੀ ਥਾਂ ਬਣਾਉਣ ਵਾਲੇ ਨਿੰਜਾ ਨੇ ਗੀਤਕਾਰੀ ਤੋਂ ਇਲਾਵਾ ਅਦਾਕਾਰੀ ਦੀ ਸ਼ੁਰੂਆਤ ਫ਼ਿਲਮ 'ਚੰਨਾ ਮੇਰਿਆ' ਤੋਂ ਕੀਤੀ ਸੀ। ਉਸ ਫ਼ਿਲਮ ਦੇ ਵਿੱਚ ਨਿੰਜਾ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ।ਇਸ ਫ਼ਿਲਮ ਦੀ ਹੀ ਬਦੌਲਤ ਉਨ੍ਹਾਂ ਨੂੰ ਦੂਸਰੀ ਫ਼ਿਲਮ 'ਹਾਈ ਐਂਡ ਯਾਰੀਆ' 'ਚ ਕਾਸਟ ਕੀਤਾ ਗਿਆ।ਹਾਲ ਹੀ ਦੇ ਵਿੱਚ ਰਿਲੀਜ਼ ਹੋਈ 'ਹਾਈ ਐਂਡ ਯਾਰੀਆ' ਫ਼ਿਲਮ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ ਹੈ।ਇਸ ਵੇਲੇ ਨਿੰਜਾ ਆਪਣੀ ਫ਼ਿਲਮ 'ਦੂਰਬੀਨ' ਦੀ ਸ਼ੂਟਿੰਗ ਦੇ ਵਿੱਚ ਮਸਰੂਫ ਹਨ।ਇਸ ਤੋਂ ਇਲਾਵਾ ਉਨ੍ਹਾਂ ਦੀ ਫ਼ਿਲਮ 'ਜ਼ਿੰਦਗੀ ਜਿੰਦਾਬਾਦ' ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਹੈ।ਸੂਤਰਾਂ ਮੁਤਾਬਿਕ ਚੰਡੀਗੜ੍ਹ ਦੇ ਇਕ ਹੋਟਲ 'ਚ ਕੁਝ ਸਮਾਂ ਪਹਿਲਾਂ ਹੀ ਨਿੰਜਾ ਦਾ ਵਿਆਹ ਹੋ ਗਿਆ ਸੀ। ਇਸ ਵਿਆਹ ਨੂੰ ਅਦਾਰਾਰ ਵੱਲੋਂ ਸੀਕਰੇਟ ਰੱਖਿਆ ਗਿਆ ਸੀ।

ABOUT THE AUTHOR

...view details