ਪੰਜਾਬ

punjab

ETV Bharat / sitara

27 ਸਾਲਾਂ ਦੀ ਹੋਈ ਸਿੰਮੀ ਚਾਹਲ - 9 MAY

ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਿੰਮੀ ਚਾਹਲ 9 ਮਈ ਨੂੰ 27 ਸਾਲਾਂ ਦੀ ਹੋ ਗਈ ਹੈ।

ਫ਼ੋਟੋ

By

Published : May 9, 2019, 12:06 PM IST

ਚੰਡੀਗੜ੍ਹ: ਪਾਲੀਵੁੱਡ ਅਦਾਕਾਰਾ ਸਿੰਮੀ ਚਾਹਲ ਉਹ ਅਦਾਕਾਰਾ ਹੈ ਜਿਸ ਨੇ ਮਿਹਨਤ ਅਤੇ ਲੱਗਣ ਦੇ ਨਾਲ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। 9 ਮਈ 1992 ਨੂੰ ਜਨਮੀ ਅਦਾਕਾਰਾ ਸਿੰਮੀ ਚਾਹਲ ਦਾ ਪੂਰਾ ਨਾਂਅ ਸਿਮਰਪ੍ਰੀਤ ਕੌਰ ਚਾਹਲ ਹੈ।
ਸਿੰਮੀ ਚਾਹਲ ਨੇ ਆਪਣੇ ਕਰਿਅਰ ਦੀ ਸ਼ੁਰੂਆਤ 2014 'ਚ ਮਿਊਜ਼ਿਕਲ ਵੀਡੀਓਜ਼ ਰਾਹੀਂ ਕੀਤੀ ਸੀ। ਵੀਡੀਓਜ਼ 'ਚ ਕੰਮ ਕਰਨ ਤੋਂ ਬਾਅਦ ਸਿੰਮੀ ਨੂੰ ਪੰਕਜ ਬੱਤਰਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਬੰਬੂਕਾਟ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫ਼ਿਲਮ ਤੋਂ ਬਾਅਦ ਸਿੰਮੀ ਨੂੰ ਪ੍ਰਿਯੰਕਾ ਚੋਪੜਾ ਦੇ ਬੈਨਰ ਹੇਠ ਬਣੀ ਫ਼ਿਲਮ ਸਰਵਣ (ਫ਼ਿਲਮ) 'ਚ ਕੰਮ ਕੀਤਾ। 2016 ਤੋਂ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਸਿੰਮੀ ਨੇ ਆਪਣੀ ਮੰਜ਼ਿਲ ਵੱਲ ਕਦਮ ਵਧਾਏ ਜਿਸ ਦੇ ਸਦਕਾ 3 ਸਾਲਾਂ 'ਚ ਉਹ ਪਾਲੀਵੁੱਡ ਦੀ ਸੁਪਰਸਟਾਰ ਬਣ ਗਈ।

For All Latest Updates

ABOUT THE AUTHOR

...view details