ਐਕਟਰ ਬਣਨ ਜਾ ਰਹੇ ਹਨ ਸਿੱਧੂ ਸਾਹਿਬ - movie
ਚੰਡੀਗੜ੍ਹ: ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਤੇ ਪਾਲੀਵੁੱਡ ਵਿੱਚ ਸਿੱਧੂ ਮੂੱਸੇਵਾਲਾ, ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਚਰਚਾ ਹੋ ਰਹੀ ਹੈ ਸਿੱਧੂ ਮੂੱਸੇਵਾਲੇ ਦੀ, ਕਿਉਂਕਿ ਉਹ ਗਾਇਕ ਤੋਂ ਅਦਾਕਾਰ ਬਣਨ ਜਾ ਰਹੇ ਹਨ।
ਇਸ ਸਾਲ ਉਹਨਾਂ ਦੀ 'ਯੈਸ ਆਈ ਐਮ ਸਟੂਡੈਂਟ' ਨਾਂਅ ਦੀ ਫ਼ਿਲਮ ਆ ਰਹੀ ਹੈ ਜਿਸ ਦਾ ਪੋਸਟਰ ਉਹਨਾਂ ਕਾਫ਼ੀ ਪਹਿਲਾਂ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਦਿੱਤਾ ਸੀ। ਪਰ ਇਹ ਫ਼ਿਲਮ ਕਦੋਂ ਰੀਲੀਜ਼ ਹੋ ਰਹੀ ਹੈ ਇਸ ਦੀ ਜਾਣਕਾਰੀ ਸਿੱਧੂ ਮੂੱਸੇਵਾਲੇ ਨੇ ਕਿਸੇ ਨੂੰ ਨਹੀਂ ਦਿੱਤੀ ਹੈ।ਪਾਲੀਵੁੱਡ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਿੱਧੂ ਮੂੱਸੇਵਾਲਾ ਅਮਰਿੰਦਰ ਗਿੱਲ ਦੇ ਨਕਸ਼ੇ ਕਦਮ 'ਤੇ ਚੱਲ ਰਹੇ ਹਨ ਜਿਸ ਤਰ੍ਹਾਂ ਅਮਰਿੰਦਰ ਨੇ ਆਪਣੀ ਫ਼ਿਲਮ 'ਅਸ਼ਕੇ' ਦਾ ਟ੍ਰਲੇਰ ਰਿਲੀਜ਼ ਤੋਂ ਕੁਝ ਘੰਟੇ ਪਹਿਲਾਂ ਹੀ ਜਾਰੀ ਕੀਤਾ ਸੀ ਉਸੇ ਤਰ੍ਹਾਂ ਸਿੱਧੂ ਮੂੱਸੇਵਾਲੇ ਦੀ ਫਿਲਮ 'ਯੈਸ ਆਈ ਐਮ ਸਟੂਡੈਂਟ' ਬਾਰੇ ਵੀ ਦਰਸ਼ਕਾਂ ਨੂੰ ਆਖਰੀ ਪੱਲ 'ਤੇ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਇਹ ਫ਼ਿਲਮ 2019 ਦੇ ਵਿੱਚ ਕਿਸੇ ਵੀ ਵੇਲੇ ਰਿਲੀਜ਼ ਹੋ ਸਕਦੀ ਹੈ। ਇਸ ਫ਼ਿਲਮ ਨੂੰ ਡਾਇਰੈਕਟ ਤਰਨਵੀਰ ਸਿੰਘ ਜੱਗਪਾਲ ਕਰ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ ਮਸ਼ਹੂਰ ਗੀਤਕਾਰ ਗਿੱਲ ਰੌਂਤਾਂ ਨੇ ਲਿਖੀ ਹੈ।