ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਵਿਰੋਧੀਆਂ ਖ਼ਿਲਾਫ਼ ਭੜਾਸ ਕੱਢੀ ਹੈ। ਦਰਅਸਲ ਫ਼ਿਲਮ 'ਅੜਬ ਮੁਟਿਆਰਾਂ' ਦੇ ਵਿੱਚ ਰਿਲੀਜ਼ ਹੋਏ ਗੀਤ 'ਜੱਟੀ ਜਿਊਣੇ ਮੋੜ ਵਰਗੀ' ਦੇ ਵਿੱਚ ਸਿੱਧੂ ਮੂਸੇਵਾਲਾ ਨੇ ਮਾਈ ਭਾਗੋ ਦਾ ਜ਼ਿਕਰ ਕੀਤਾ ਹੈ। ਇਸ ਗੀਤ ਦੇ ਵਿੱਚ ਮਾਈ ਭਾਗੋ ਦੇ ਜ਼ਿਕਰ ਕਾਰਨ ਲੋਕਾਂ ਨੇ ਸਿੱਧੂ ਮੂਸੇਵਾਲਾ ਦਾ ਵਿਰੋਧ ਕੀਤਾ।
ਇਸ ਵਿਰੋਧ 'ਤੇ ਸਿੱਧੂ ਮੂਸੇਵਾਲੇ ਨੇ ਲਾਈਵ ਹੋ ਕੇ ਆਪਣੇ ਵੱਲੋਂ ਗਾਈ ਇਸ ਲਾਈਨ 'ਤੇ ਸਫ਼ਾਈ ਵੀ ਦਿੱਤੀ ਸੀ ਅਤੇ ਮੁਆਫ਼ੀ ਵੀ ਮੰਗੀ ਸੀ। ਸਿੱਧੂ ਮੂਸੇਵਾਲੇ ਦਾ ਵਿਰੋਧ ਉਸ ਤੋਂ ਬਾਅਦ ਖ਼ਤਮ ਨਹੀਂ ਹੋਇਆ। ਬੀਤੇ ਦਿਨੀ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਵਕੀਲਾਂ ਦੇ ਵਫ਼ਦ ਨੇ ਡੀਐਸਪੀ ਨੂੰ ਸਿੱਧੂ ਮੂਸੇਵਾਲੇ ਦੇ ਖ਼ਿਲਾਫ਼ ਕਰਨ ਲਈ ਮੰਗ ਪੱਤਰ ਦਿੱਤਾ। ਕੁਝ ਲੋਕ ਸਿੱਧੂ ਮੂਸੇਵਾਲੇ ਦੇ ਘਰ ਵੀ ਗਏ ਅਤੇ ਉਨ੍ਹਾਂ ਦੇ ਮਾਂ-ਬਾਪ ਨੂੰ ਖਰੀਆਂ-ਖਰੀਆਂ ਸੁਣਾਈਆਂ।