ਪੰਜਾਬ

punjab

ETV Bharat / sitara

ਨਹੀਂ ਮੰਨੀ ਸਿੱਧੂ ਨੇ ਮਾਂ ਦੀ ਗੱਲ - CHARAN KAUR

'ਮਾਫ਼ੀਆ ਸਟਾਇਲ' ਨਾਂਅ ਦਾ ਗੀਤ ਸਿੱਧੂ ਮੂਸੇਵਾਲਾ ਨੇ ਰਿਲੀਜ਼ ਕੀਤਾ ਹੈ। ਜਿਸ 'ਚ ਹਥਿਆਰ ਅਤੇ ਮਾਫ਼ੀਆ ਦੀ ਗੱਲ ਕੀਤੀ ਗਈ ਹੈ।

Sidhu disobyes her mom

By

Published : Apr 24, 2019, 11:50 PM IST

ਚੰਡੀਗੜ੍ਹ : ਕੁਝ ਦਿਨ ਪਹਿਲਾਂ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਸਰਪੰਚ ਚਰਨ ਕੌਰ ਨੇ ਲਿੱਖਤੀ ਰੂਪ 'ਚ ਇਹ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਭੜਕਾਊ ਗੀਤ ਨਹੀਂ ਗਾਵੇਗਾ। ਪਰ ਮਾਂ ਦੇ ਇਸ ਬਿਆਨ ਦਾ ਸਿੱਧੂ ਮੂਸੇਵਾਲਾ ਨੇ ਬਿਲਕੁਲ ਵੀ ਖ਼ਿਆਲ ਨਹੀਂ ਕੀਤਾ। ਜੀ ਹਾਂ ਬੁੱਧਵਾਰ ਨੂੰ ਸਿੱਧੂ ਨੇ 'ਮਾਫ਼ੀਆ ਸਟਾਇਲ' ਨਾਂਅ ਦਾ ਗੀਤ ਰਿਲੀਜ਼ ਕੀਤਾ ਹੈ। ਜਿਸ 'ਚ ਮਾਫ਼ੀਆ ਦੀ ਗੱਲ ਤਾਂ ਕੀਤੀ ਹੀ ਹੈ ਇਸ ਤੋਂ ਇਲਾਵਾ ਵਿਆਹ ਵਿੱਚ ਅਸਲਾ ਚਲਾਉਣਾ ਵੀ ਪ੍ਰਮੋਟ ਕੀਤਾ ਗਿਆ ਹੈ। ਇਸ ਗੀਤ 'ਚ ਪੀ.ਐੱਲ.ਆਰ. ਗੰਨ ਚਲਾਉਣ ਦੀ ਗੱਲ ਆਖੀ ਗਈ ਹੈ ,ਜੋ ਕਿ ਇਕ ਮਾਰੂ ਹਥਿਆਰ ਹੈ।
ਜ਼ਿਕਰਯੋਗ ਹੈ ਕਿ ਪੰਡਿਤ ਰਾਓ ਧਰੇਨਵਰ ਨੇ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੀ ਮਾਂ ਚਰਨ ਕੌਰ ਦੇ ਖ਼ਿਲਾਫ਼ ਡਾਇਰੈਕਟਰ ਪੰਚਾਇਤ ਵਿਭਾਗ 'ਚ ਸ਼ਿਕਾਇਤ ਕੀਤੀ ਸੀ। ਜਿਸ ਦੇ ਚਲਦੇ ਚਰਨ ਕੌਰ ਨੇ ਇਹ ਲਿੱਖਤੀ ਬਿਆਨ ਦਿੱਤਾ ਸੀ ਕਿ ਉਨ੍ਹਾਂ ਦਾ ਬੇਟਾ ਭੜਕਾਊ ਗੀਤ ਨਹੀਂ ਗਾਵੇਗਾ।

ABOUT THE AUTHOR

...view details