ਭੋਪਾਲ: ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਉਂਝ ਤਾਂ ਸੁਰਖੀਆਂ ਚ ਹਮੇਸ਼ਾਂ ਆਪਣੀ ਖੂਬਸੂਰਤੀ ਅਤੇ ਐਕਟਿੰਗ ਨੂੰ ਲੈ ਕੇ ਰਹਿੰਦੀ ਹੈ। ਪਰ ਇਸ ਵਾਰ ਉਹ ਆਪਣੇ ਦਿੱਤੇ ਇੱਕ ਬਿਆਨ ਨੂੰ ਲੈ ਕੇ ਵਿਵਾਦਾਂ ਚ ਫਸ ਗਈ ਹੈ। ਸ਼ਵੇਤਾ ਤਿਵਾਰੀ ਨੇ ਭੋਪਾਲ ਚ ਭਗਵਾਨ ਨੂੰ ਲੈ ਕੇ ਇਤਰਾਜਯੋਗ ਬਿਆਨ ਦਿੱਤਾ ਹੈ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਵੇਤਾ ਦੇ ਖਿਲਾਫ ਕਾਰਵਾਈ ਦਾ ਆਦੇਸ਼ ਦਿੱਤਾ ਹੈ।
ਭਗਵਾਨ ਦਾ ਅਪਮਾਨ ਬਰਦਾਸ਼ਤ ਨਹੀਂ- ਨਰੋਤਮ ਮਿਸ਼ਰਾ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਸ਼ਵੇਤਾ ਤਿਵਾਰੀ ਦਾ ਬਿਆਨ ਬਹੁਤ ਇਤਰਾਜ਼ਯੋਗ ਹੈ। ਰੱਬ ਦਾ ਅਪਮਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਭੋਪਾਲ ਦੇ ਪੁਲਿਸ ਕਮਿਸ਼ਨਰ ਮਕਰੰਦ ਦੇਉਸਕਰ ਨੂੰ ਤੱਥਾਂ ਅਤੇ ਸੰਦਰਭ ਦੀ ਜਾਂਚ ਕਰਕੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੇ ਆਧਾਰ 'ਤੇ ਫੈਸਲਾ ਲਿਆ ਜਾਵੇਗਾ।
ਭੋਪਾਲ ਪੁਲਿਸ ਕਮਿਸ਼ਨਰ ਨੂੰ ਮਾਮਲੇ ਦੀ ਜਾਂਚ ਕਰਕੇ 24 ਘੰਟਿਆਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਆਸ ਲਗਾਇਆ ਜਾ ਰਿਹਾ ਹੈ ਕਿ ਭੋਪਾਲ ਪੁਲਿਸ ਸ਼ਵੇਤਾ ਤਿਵਾਰੀ ਦੇ ਖਿਲਾਫ ਮਾਮਲਾ ਦਰਜ ਕਰ ਸਕਦੀ ਹੈ। ਦਰਅਸਲ, ਪਹਿਲਾਂ ਵੀ ਐਮਪੀ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਕਾਰਵਾਈ ਕੀਤੀ ਸੀ।