ਪੰਜਾਬ

punjab

ਸ਼ਵੇਤਾ ਤਿਵਾਰੀ ਨੇ ਬਿਆਨ ਜਾਰੀ ਕਰਕੇ 'ਅਣਜਾਣੇ 'ਚ' ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਗੀ ਮਾਫੀ

ਅਦਾਕਾਰਾ ਸ਼ਵੇਤਾ ਤਿਵਾਰੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਦਾ ‘ਗ਼ਲਤ ਅਰਥ’ ਕੱਢਿਆ ਜਾ ਰਿਹਾ ਹੈ। ਭੋਪਾਲ 'ਚ ਪ੍ਰੈੱਸ ਕਾਨਫਰੰਸ ਦੌਰਾਨ ਸ਼ਵੇਤਾ ਨੇ ਆਪਣੇ ਸ਼ਬਦਾਂ ਤੋਂ ਬਾਅਦ ਮਾਫੀ ਮੰਗ ਲਈ ਹੈ।

By

Published : Jan 28, 2022, 4:04 PM IST

Published : Jan 28, 2022, 4:04 PM IST

ਸ਼ਵੇਤਾ ਤਿਵਾਰੀ ਨੇ ਬਿਆਨ ਜਾਰੀ ਕਰਕੇ 'ਅਣਜਾਣੇ 'ਚ' ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਗੀ ਮਾਫੀ
ਸ਼ਵੇਤਾ ਤਿਵਾਰੀ ਨੇ ਬਿਆਨ ਜਾਰੀ ਕਰਕੇ 'ਅਣਜਾਣੇ 'ਚ' ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੰਗੀ ਮਾਫੀ

ਹੈਦਰਾਬਾਦ (ਤੇਲੰਗਾਨਾ) :ਅਦਾਕਾਰਾ ਸ਼ਵੇਤਾ ਤਿਵਾਰੀ ਬੁੱਧਵਾਰ ਨੂੰ ਭੋਪਾਲ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਪਮਾਨਜਨਕ ਬਿਆਨ ਦੇਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਈ ਹੈ। ਅਦਾਕਾਰਾ ਨੇ ਹੁਣ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਦੇ ਸ਼ਬਦਾਂ ਦਾ ‘ਗ਼ਲਤ ਅਰਥ’ ਕੱਢਿਆ ਜਾ ਰਿਹਾ ਹੈ। ਭੋਪਾਲ 'ਚ ਪ੍ਰੈੱਸ ਕਾਨਫਰੰਸ ਦੌਰਾਨ ਸ਼ਵੇਤਾ ਨੇ ਆਪਣੇ ਸ਼ਬਦਾਂ ਤੋਂ ਬਾਅਦ ਮਾਫੀ ਮੰਗ ਲਈ ਹੈ।

ਜਾਣੋ ਪੂਰਾ ਮਾਮਲਾ

ਅਭਿਨੇਤਰੀ ਸ਼ਵੇਤਾ ਤਿਵਾਰੀ ਬੁੱਧਵਾਰ ਨੂੰ ਭੋਪਾਲ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਪਮਾਨਜਨਕ ਬਿਆਨ ਦੇਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਈ ਸੀ। ਅਭਿਨੇਤਰੀ ਸ਼ਵੇਤਾ ਤਿਵਾਰੀ ਦੇ ਖਿਲਾਫ਼ ਭੋਪਾਲ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ। ਸ਼ਵੇਤਾ ਨੇ ਕਿ ਇੱਕ ਵੈੱਬ ਸੀਰੀਜ਼ ਦੇ ਲਾਂਚ ਈਵੈਂਟ ਦੌਰਾਨ ਕਿਹਾ ਕਿ 'ਰੱਬ' ਨੇ ਉਸ ਦੀ ਬ੍ਰਾ ਦਾ ਆਕਾਰ ਲਿਆ ਹੈ।

ਸ਼ਵੇਤਾ ਨੇ ਇਹ ਵਿਵਾਦਿਤ ਬਿਆਨ ਦਿੱਤਾ ਸੀ

ਸ਼ਵੇਤਾ ਤਿਵਾਰੀ ਬੁੱਧਵਾਰ ਨੂੰ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੇ ਐਲਾਨ ਲਈ ਭੋਪਾਲ ਪਹੁੰਚੀ ਸੀ। ਸ਼ਵੇਤਾ ਨੇ ਆਪਣੀ ਟੀਮ ਨਾਲ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕੀਤੀ ਸੀ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼ਵੇਤਾ ਨੇ ਭਗਵਾਨ ਬਾਰੇ ਇਤਰਾਜ਼ਯੋਗ ਬਿਆਨ ਦਿੱਤਾ। ਉਸਨੇ ਕਿਹਾ ਕਿ "ਮੇਰੀ ਬ੍ਰਾ ਦਾ ਸਾਈਜ ਭਗਵਾਨ ਲੈ ਰਹੇ (shweta tiwari says god took my bra size) ਹੈ।" ਸ਼ਵੇਤਾ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਵੈੱਬ ਸੀਰੀਜ਼ ਦੇ ਪ੍ਰਮੋਸ਼ਨ ਲਈ ਸ਼ਵੇਤਾ ਭੋਪਾਲ ਪਹੁੰਚੀ ਸੀ, ਉਹ ਸੀਰੀਜ਼ ਫੈਸ਼ਨ ਨਾਲ ਸਬੰਧਤ ਹੈ। ਇਸ ਦੌਰਾਨ ਕਲਾਕਾਰ ਸ਼ਵੇਤਾ ਤਿਵਾਰੀ ਨੇ ਭਗਵਾਨ ਨੂੰ ਕਿਸੇ ਚੀਜ਼ ਨਾਲ ਜੋੜਦੇ ਹੋਏ ਵਿਵਾਦਿਤ ਬਿਆਨ ਦਿੱਤਾ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਮਜ਼ਾਕ 'ਚ ਇਹ ਵਿਵਾਦਿਤ ਬਿਆਨ ਦਿੱਤਾ ਹੈ। ਉੱਥੇ ਹੀ ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ਵਿੱਚ ਸ਼ਵੇਤਾ ਪ੍ਰਤੀ ਕਾਫੀ ਗੁੱਸਾ ਦਿਖਾਈ ਦੇ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਬਿਆਨ ਦੇ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਹ ਵੀ ਪੜ੍ਹੋ:ਬ੍ਰਾ ਵਾਲੇ ਬਿਆਨ ’ਤੇ ਕਸੁਤੀ ਫਸੀ ਅਦਾਕਾਰਾ ਸ਼ਵੇਤਾ ਤਿਵਾਰੀ, ਗ੍ਰਹਿ ਮੰਤਰੀ ਮਿਸ਼ਰਾ ਨੇ ਦਿੱਤਾ ਇਹ ਆਦੇਸ਼

ABOUT THE AUTHOR

...view details