ਮੁੰਬਈ:'ਛਿਛੋਰੇ' ਅਤੇ 'ਸਾਹੋ' ਦੇ ਸਫ਼ਲਤਾਪੂਰਵਕ ਹਿੱਟ ਹੋਂਣ ਤੋਂ ਬਾਅਦ, ਅਦਾਕਾਰਾ ਸ਼ਰਧਾ ਕਪੂਰ ਨੂੰ ਫ਼ੈਨਜ਼ ਦੇ ਨਾਲ ਖੁਸ਼ੀ ਮਨਾਉਂਦੇ ਹੋਏ ਵੇਖਿਆ ਗਿਆ। ਸ਼ਰਧਾ ਵਾਇਟ ਟੌਪ ਅਤੇ ਬਲੂ ਟ੍ਰਾਓਜ਼ਰਜ ਦੇ ਵਿੱਚ ਨਜ਼ਰ ਆਈ। ਲਾਇਟ ਮੇਕਅਪ ਦੇ ਨਾਲ ਖੁਲੇ ਵਾਲਾਂ 'ਚ ਉਨ੍ਹਾਂ ਦੇ ਲੁੱਕ ਨੇ ਚਾਰ ਚੰਦ ਲਗਾ ਦਿੱਤੇ। ਅਦਾਕਾਰਾ ਫ਼ੈਨਜ਼ ਦੇ ਨਾਲ ਕੀਮਤੀ ਤੋਹਫ਼ੇ ਪਾ ਕੇ ਖੁਸ਼ ਲੱਗ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਕ ਵੀ ਕੱਟ ਦਿੱਤਾ। ਜੋ ਉਨ੍ਹਾਂ ਦੇ ਫ਼ੈਨਜ਼ ਲੈਕੇ ਆਏ ਸਨ।
ਸ਼ਰਧਾ ਨੇ ਫ਼ਿਲਮਾਂ ਸੁਪਰਹਿੱਟ ਹੋਣ ਦੀ ਮਨਾਈ ਖੁਸ਼ੀ - ਸ਼ਰਧਾ ਨੇ ਮਨਾਈ ਫ਼ਿਲਮਾਂ ਸੁਪਰਹਿੱਟ ਹੋਣ ਦੀ ਖੁਸ਼ੀ
ਹਾਲ ਹੀ ਵਿੱਚ ਸ਼ਰਧਾ ਕਪੂਰ ਦੀਆਂ ਦੋ ਫ਼ਿਲਮਾਂ ਸਾਹੋ ਅਤੇ ਛਿਛੋਰੇ ਬਾਕਸ ਆਫ਼ਿਸ 'ਤੇ ਸੁਪਰਹਿੱਟ ਸਾਬਿਤ ਹੋਈਆਂ। ਸ਼ਰਧਾ ਨੇ ਆਪਣੀ ਇਹ ਖੁਸ਼ੀ ਵੱਖਰੇ ਢੰਗ ਦੇ ਨਾਲ ਸੈਲੀਬ੍ਰੇਟ ਕੀਤੀ। ਕਿਵੇਂ ਮਨਾਈ ਸ਼ਰਧਾ ਨੇ ਆਪਣੀ ਖੁਸ਼ੀ ਉਸ ਲਈ ਪੜ੍ਹੋ ਪੂਰੀ ਖ਼ਬਰ...
ਸ਼ਰਧਾ ਵਾਇਟ ਟੌਪ ਅਤੇ ਬਲੂ ਟ੍ਰਾਓਜ਼ਰਜ ਦੇ ਵਿੱਚ ਨਜ਼ਰ ਆਈ। ਲਾਇਟ ਮੇਕਅਪ ਦੇ ਨਾਲ ਖੁਲੇ ਵਾਲਾਂ 'ਚ ਉਨ੍ਹਾਂ ਦੇ ਲੁੱਕ ਨੇ ਚਾਰ ਚੰਦ ਲਗਾ ਦਿੱਤੇ। ਅਦਾਕਾਰਾ ਫ਼ੈਨਜ਼ ਦੇ ਨਾਲ ਕੀਮਤੀ ਤੋਹਫ਼ੇ ਪਾ ਕੇ ਖੁਸ਼ ਲੱਗ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਕ ਵੀ ਕੱਟ ਦਿੱਤਾ। ਜੋ ਉਨ੍ਹਾਂ ਦੇ ਫ਼ੈਨਜ਼ ਲੈਕੇ ਆਏ ਸਨ।
ਦੱਸ ਦਈਏ ਕਿ ਫ਼ਿਲਮ 'ਛਿਛੋਰੇ', ਨਿਤੇਸ਼ ਤਿਵਾਰੀ ਵੱਲੋਂ ਨਿਰਦੇਸ਼ਿਤ ਇੱਕ ਕਾਮੇਡੀ ਡਰਾਮਾ ਹੈ। ਸ਼ਰਧਾ ਤੋਂ ਇਲਾਵਾ ਫ਼ਿਲਮ ਦੇ ਵਿੱਚ ਸੁਸ਼ਾਂਤ ਸਿੰਘ ਰਾਜਪੂਤ, ਵਰੁਣ ਸ਼ਰਮਾ ਅਤੇ ਕਈ ਹੋਰ ਕਲਾਕਾਰ ਨਜ਼ਰ ਆਏ ਸੀ। 30 ਅਗਸਤ ਨੂੰ ਰਿਲੀਜ਼ ਹੋਈ ਸਾਹੋ '2019' ਦੀ ਸਭ ਤੋਂ ਵੱਡੀ ਔਪਨਿੰਗ ਰਹੀ ਹੈ। ਇਸ ਫ਼ਿਲਮ ਨੇ ਆਪਣੇ ਔਪਨਿੰਗ ਡੇਅ 'ਤੇ 24.40 ਕਰੋੜ ਦੀ ਕਮਾਈ ਕੀਤੀ ਸੀ ਆਪਣੀ ਰਿਲੀਜ਼ ਦੇ ਤਿੰਨ ਦਿਨ੍ਹਾਂ ਦੇ ਅੰਦਰ ਹੀ ਹਿੰਦੀ ਵਰਜ਼ਨ ਨੇ 79.08 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ। 6 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਛਿਛੋਰੇ ਨੇ ਹੁਣ ਤੱਕ 125.23 ਕਰੋੜ ਕਮਾ ਲਈ ਹਨ ਅਤੇ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫ਼ਿਲਮਾਂ ਵਿੱਚੋਂ ਇੱਕ ਹੈ।