ਚੰਡੀਗੜ੍ਹ : ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਸ਼ਿਪਰਾ ਗੋਇਲ ਦਾ ਨਵਾਂ ਗੀਤ ਬੁਲਗੇਰੀ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਅਤੇ ਕੰਪੋਜਿਸ਼ਨ ਅਲਫ਼ਾਜ਼ ਵੱਲੋਂ ਤਿਆਰ ਕੀਤੇ ਗਏ ਹਨ। ਗੀਤ ਦਾ ਸੰਗੀਤ ਡਾਕਟਰ ਜੀਓਸ ਵੱਲੋਂ ਸ਼ਿੰਘਾਰਿਆ ਗਿਆ ਹੈ।
ਸ਼ਿਪਰਾ ਅਤੇ ਕੁਲਵਿੰਦਰ ਬਿੱਲਾ ਦਾ ਨਵਾਂ ਦੋਗਾਣਾ 'ਬੁਲਗੇਰੀ' - New Song Bulgari response
ਕੁਲਵਿੰਦਰ ਬਿੱਲਾ ਅਤੇ ਗਾਇਕਾ ਸ਼ਿਪਰਾ ਦਾ ਨਵਾਂ ਗੀਤ ਬੁਲਗੇਰੀ ਯੂ-ਟਿਊਬ ਉੱਤੇ ਰੀਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਫ਼ੋਟੋ
ਇਸ ਗੀਤ ਦੀ ਵੀਡੀਓ ਦੀ ਜੇ ਗੱਲ ਕਰੀਏ ਤਾਂ ਇਸ ਵਿੱਚ ਭੰਗੜਾ ਵੀ ਨਜ਼ਰ ਆਉਂਦਾ ਹੈ ਉੱਤੇ ਵੈਸਟਰਨ ਡਾਂਸ ਦੀ ਵੀ ਝਲਕ ਹੈ। ਗਾਇਕਾ ਸ਼ਿਪਰਾ ਦਾ ਇਸ ਵੀਡੀਓ ਵਿੱਚ ਵੱਖਰਾ ਹੀ ਰੂਪ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਇਸ ਗੀਤ ਤੋਂ ਪਹਿਲਾਂ ਸ਼ਿਪਰਾ ਅਤੇ ਕੁਲਵਿੰਦਰ ਬਿੱਲਾ ਨੇ ਦੋਗਾਣਾ 'ਅੰਗਰੇਜੀ ਵਾਲੀ ਮੈਡਮ' ਨੂੰ ਆਪਣੀ ਅਵਾਜ਼ ਦਿੱਤੀ ਸੀ। ਉਸ ਗੀਤ ਦੀ ਵੀਡੀਓ ਵਿੱਚ ਸ਼ਿਪਰਾ ਸਾਹਮਣੇ ਨਹੀਂ ਆਈ ਸੀ।
ਸਪੀਡ ਰਿਕਾਰਡਸ ਦੇ ਲੇਬਲ ਹੇਠ ਰੀਲੀਜ਼ ਹੋਏ ਅਤੇ ਨਿਰਦੇਸ਼ਕ ਹੈਬੀ ਵੱਲੋਂ ਨਿਰਦੇਸ਼ਿਤ ਇਸ ਗੀਤ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ।