ਹੈਦਰਾਬਾਦ:ਮਸ਼ਹੂਰ ਪੰਜਾਬੀ ਗਾਇਕਾ ਅਤੇ ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਆਪਣੇ ਸ਼ਰਾਰਤੀ ਅੰਦਾਜ਼ ਦੇ ਨਾਲ-ਨਾਲ ਆਪਣੀ ਕਿਊਟ ਖੂਬਸੂਰਤੀ ਲਈ ਵੀ ਸੁਰਖੀਆਂ 'ਚ ਹੈ। ਸ਼ਹਿਨਾਜ਼ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਪ੍ਰਸ਼ੰਸਕ ਹਨ ਅਤੇ ਉਹ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ ਹਨ। ਹੁਣ ਸ਼ਹਿਨਾਜ਼ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਲਈ ਪਾਈਆਂ ਹਨ।
ਸ਼ਹਿਨਾਜ਼ ਗਿੱਲ ਨੇ ਸ਼ਨੀਵਾਰ ਨੂੰ ਆਪਣੀ ਇੰਸਟਾ ਸਟੋਰੀ 'ਤੇ ਆਪਣੀਆਂ ਚਾਰ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਹਰ ਤਸਵੀਰ ਨੂੰ ਕੈਪਸ਼ਨ ਦਿੱਤਾ ਹੈ। ਪਹਿਲੀ ਤਸਵੀਰ 'ਚ ਸ਼ਹਿਨਾਜ਼ ਨੇ ਕੈਪਸ਼ਨ ਦਿੱਤਾ ਹੈ ਸ਼ੁੱਧਤਾ, ਦੂਜੀ 'ਚ ਪਿਆਰ, ਤੀਜੀ 'ਚ ਸ਼ਕਤੀ ਅਤੇ ਚੌਥੀ ਤਸਵੀਰ 'ਚ ਖੁਸ਼ੀ।
ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਹੀਂ ਹੱਟ ਰਹੀਆਂ ਫੈਨਜ਼ ਦੀਆਂ ਨਜ਼ਰਾਂ... ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਗੀਤ ਦੀ ਸ਼ੂਟਿੰਗ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਨੂੰ ਬਿੱਗ ਬੌਸ 15 ਦੇ ਫਿਨਾਲੇ ਵਿੱਚ ਸਲਮਾਨ ਖਾਨ ਨਾਲ ਮਸਤੀ ਕਰਦੇ ਦੇਖਿਆ ਗਿਆ ਸੀ।
ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਹੀਂ ਹੱਟ ਰਹੀਆਂ ਫੈਨਜ਼ ਦੀਆਂ ਨਜ਼ਰਾਂ... ਇਸ ਤੋਂ ਪਹਿਲਾਂ ਬਿੱਗ ਬੌਸ 15 ਦੇ ਸੈੱਟ ਤੋਂ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਲਮਾਨ ਖਾਨ ਅਤੇ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਦੇ ਵਿਜੇਤਾ ਅਤੇ ਟੀਵੀ ਅਭਿਨੇਤਾ ਸਿਧਾਰਥ ਸ਼ੁਕਲਾ ਦੀ ਯਾਦ ਵਿੱਚ ਫੁੱਟ-ਫੁੱਟ ਕੇ ਰੋਂਦੇ ਹੋਏ ਦਿਖਾਈ ਦਿੱਤੇ ਸਨ। ਸ਼ਹਿਨਾਜ਼ ਇਸ ਸਮੇਂ ਟੁੱਟ ਗਈ ਅਤੇ ਸਲਮਾਨ ਨੂੰ ਗਲੇ ਲਗਾ ਕੇ ਰੋਣ ਲੱਗੀ।
ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਹੀਂ ਹੱਟ ਰਹੀਆਂ ਫੈਨਜ਼ ਦੀਆਂ ਨਜ਼ਰਾਂ... ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਅਤੇ ਸਿਧਾਰਥ ਬਹੁਤ ਚੰਗੇ ਦੋਸਤ ਸਨ ਅਤੇ ਲੋਕ ਉਨ੍ਹਾਂ ਦੇ ਅਫੇਅਰ ਦੀਆਂ ਗੱਲਾਂ ਕਰਦੇ ਸਨ। ਬਿੱਗ ਬੌਸ 13 ਵਿੱਚ ਦੋਵਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਤੇਜਸਵੀ ਪ੍ਰਕਾਸ਼ ਬਿੱਗ ਬੌਸ ਦੇ 15ਵੇਂ ਸੀਜ਼ਨ ਦੀ ਜੇਤੂ ਬਣ ਗਈ ਹੈ।
ਸ਼ਹਿਨਾਜ਼ ਗਿੱਲ ਦੀਆਂ ਇਨ੍ਹਾਂ ਤਸਵੀਰਾਂ ਤੋਂ ਨਹੀਂ ਹੱਟ ਰਹੀਆਂ ਫੈਨਜ਼ ਦੀਆਂ ਨਜ਼ਰਾਂ... ਇਹ ਵੀ ਪੜ੍ਹੋ:HBD ਅਭਿਸ਼ੇਕ ਬੱਚਨ: ਅਦਾਕਾਰ ਦੇ ਖਾਤੇ 'ਚ 'ਘੂਮਰ' ਸਮੇਤ ਕਈ ਆਉਣ ਵਾਲੀਆਂ ਫਿਲਮਾਂ...ਜਾਣੋ ਕਿਹੜੀਆਂ ਨੇ ਫਿਲਮਾਂ