ਪੰਜਾਬ

punjab

ETV Bharat / sitara

ਬਾਲੀਵੁੱਡ ਇੰਡਸਟਰੀ ਕਿਸੇ ਦੀ ਜਾਇਦਾਦ ਨਹੀਂ: ਸ਼ਤਰੂਘਨ ਸਿਨਹਾ - ਸੁਸ਼ਾਂਤ ਸਿੰਘ ਰਾਜਪੂਤ

ਸੁਸ਼ਾਂਤ ਖੁਦਕੁਸੀ ਕੇਸ ਤੋਂ ਬਾਅਦ ਬਾਲੀਵੁੱਡ 'ਚ ਕਈ ਮੁੱਦਿਆਂ 'ਤੇ ਬਹਿਸ ਚੱਲ ਰਹੀ ਹੈ। ਜਿਸ ਵਿੱਚ ਹੁਣ ਅਦਾਕਾਰ ਸ਼ਤਰੂਘਨ ਸਿਨਹਾ ਵੀ ਸ਼ਾਮਲ ਹੋ ਗਏ ਹਨ।

shatrughan sinha says film industry is no one property
ਬਾਲੀਵੁੱਡ ਇੰਡਸਟਰੀ ਕਿਸੇ ਦੀ ਜਾਇਦਾਦ ਨਹੀਂ: ਸ਼ਤਰੂਘਨ ਸਿਨਹਾ

By

Published : Jul 24, 2020, 3:24 PM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਬਾਲੀਵੁੱਡ 'ਚ ਭਾਈ-ਭਤੀਜਾਵਾਦ ਦੇ ਮੁੱਦੇ ਨੂੰ ਲੈ ਕੇ ਜ਼ਬਰਦਸਤ ਲੜਾਈ ਚੱਲ ਰਹੀ ਹੈ। ਇੰਡਸਟਰੀ ਦੇ ਲੋਕ ਇੱਕ ਦੂਜੇ 'ਤੇ ਦੋਸ਼ ਲਗਾ ਰਹੇ ਹਨ।

ਹਾਲ ਹੀ ਵਿੱਚ ਅਦਾਕਾਰਾ ਕੰਗਨਾ ਰਣੌਤ ਨੇ ਕਰਨ ਜੌਹਰ ਅਤੇ ਆਦਿੱਤਿਆ ਚੋਪੜਾ ਉੱਤੇ ਕਈ ਦੋਸ਼ ਲਗਾਏ ਸੀ। ਹੁਣ ਇਸ ਬਹਿਸ ਵਿੱਚ ਅਦਾਕਾਰ ਸ਼ਤਰੂਘਨ ਸਿਨਹਾ ਵੀ ਸ਼ਾਮਲ ਹੋ ਗਏ ਹਨ।

ਇਕ ਪ੍ਰਮੁੱਖ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਸ਼ਤਰੂਘਨ ਨੇ ਕਿਹਾ, 'ਸਾਡੇ ਸਮੇਂ ਵਿੱਚ 'ਕਾਫੀ ਵਿਦ ਕਰਨ' ਨਹੀਂ ਸੀ ਅਤੇ ਨਾ ਹੀ ਅਜਿਹੇ ਯੋਜਨਾਬੱਧ ਪ੍ਰੋਗਰਾਮ ਸਨ। ਉਨ੍ਹਾਂ ਦੀ ਕਹਿਣਾ ਹੈ ਕਿ 'ਫਿਲਮ ਇੰਡਸਟਰੀ ਕਿਸੇ ਦੀ ਜਾਇਦਾਦ ਨਹੀਂ ਹੈ।'

ਇਸ ਬਹਿਸ ਵਿੱਚ, ਕੰਗਨਾ ਨੇ ਇਹ ਨਾਮ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਕਿ ਉਹ ਭਾਈ-ਭਤੀਜਾਵਾਦ ਨੂੰ ਉਤਸ਼ਾਹਤ ਕਰਦੇ ਹਨ। ਹਾਲ ਹੀ ਵਿੱਚ, ਕੰਗਨਾ ਨੇ ਤਾਪਸੀ ਪਨੂੰ ਅਤੇ ਸਵਰਾ ਭਾਸਕਰ ਨੂੰ ਬੀ-ਗਰੇਡ ਅਦਾਕਾਰਾਂ ਦੱਸਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਅਦਾਕਾਰਾਂ ਵਿੱਚ ਜ਼ਬਰਦਸਤ ਬਹਿਸ ਹੋਈ। ਕੰਗਨਾ ਦਾ ਕਹਿਣਾ ਹੈ ਕਿ ਸੁਸ਼ਾਂਤ ਦਾ ਯੋਜਨਾਬੱਧ ਕਤਲ ਹੋਇਆ ਹੈ।

ABOUT THE AUTHOR

...view details