ਪੰਜਾਬ

punjab

By

Published : Jul 30, 2019, 2:02 PM IST

ETV Bharat / sitara

ਸ਼ਬਾਨਾ ਆਜ਼ਮੀ ਦੀ ਨਵੀਂ ਫ਼ਿਲਮ ਵਿੱਚ ਨਵਾਂ ਜਲਵਾਂ

ਬਾਲੀਵੁੱਡ ਵਿੱਚ ਇੱਕ ਹੋਰ ਧਮਾਕਾਂ ਜਲਦ ਹੋਵੇਗਾ ਜਦ ਸ਼ਬਾਨਾ ਆਜ਼ਮੀ ਆਪਣੇ ਅੰਦਾਜ਼ ਨਾਲ ਫ਼ਿਲਮ 'Sheer qourma' ਵਿੱਚ ਆਏਗੀ। ਇਹ ਫ਼ਿਲਮ LGBTQIA ਦੇ ਅਧਾਰਿਤ ਹੈ। ਫ਼ਿਲਮ ਵਿੱਚ ਕਈ ਹੋਰ ਸਟਾਰ ਕਾਸਟ ਵੀ ਨਜ਼ਰ ਆਵੇਗੀ।

ਫ਼ੋਟੋ

ਮੁੰਬਈ : ਬਾਲੀਵੁੱਡ ਵਿੱਚ ਅਕਸਰ ਕਈ ਮੁੱਦਿਆਂ 'ਤੇ ਫ਼ਿਲਮਾਂ ਬਣਦੀਆਂ ਹਨ। ਫਰਵਰੀ ਮਹੀਨੇ 'ਚ ਆਈ ਫ਼ਿਲਮ 'ਇਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਫ਼ਿਲਮ LGBTIQ ਕਮਿਊਨਿਟੀ 'ਤੇ ਅਧਾਰਿਤ ਸੀ। ਇਸ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰ ਅਨਿਲ ਕਪੂਰ,ਸੋਨਮ ਕਪੂਰ,ਰਾਜਕਪੂਰ ਰਾਓ ਤੇ ਕਈ ਹੋਰ ਮਸ਼ਹੂਰ ਕਲਾਕਾਰ ਫ਼ਿਲਮ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਦੀ ਕਹਾਣੀ ਦੋ ਕੁੜੀਆਂ 'ਤੇ ਹੈ ਜੋ ਇੱਕ ਦੂਜੇ ਨੂੰ ਪਿਆਰ ਕਰਦਿਆਂ ਹਨ ਤੇ ਵਿਆਹ ਵੀ ਕਰਵਾਉਣਾ ਚਹਾਉਂਦੀਆਂ ਹਨ।

ਹਾਲ ਹੀ ਵਿੱਚ ਫ਼ਿਲਮ ਕ੍ਰਿਟਿਕ ਤਰਨ ਆਦਰਸ਼ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ, ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਫ਼ਿਲਮ 'Sheer Qorma' ਵਿੱਚ ਸ਼ਾਮਲ ਹੋਵੇਗੀ। ਇਸ ਫ਼ਿਲਮ ਵਿੱਚ ਸਵਾਰਾ ਭਾਸਕਰ ਤੇ ਦਿਵਿਆ ਦੱਤਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ LGBTIQ ਕਮਿਊਨਟੀ ਨੂੰ ਅਪਨਾਉਂਣ ਤੇ ਹਰ ਕਿਸੇ ਨਾਲ ਪਿਆਰ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਫ਼ਿਲਮ ਦੀ ਇਹੀ ਕੋਸ਼ਿਸ਼ ਹੈ ਕਿ ਇਸ ਧਰਤੀ ਤੇ ਆਏ ਸਾਰੇ ਲੋਕਾਂ ਨੂੰ ਇਕੋ ਜਿਹਾ ਪਿਆਰ ਇਕੋ ਜਿਹਾ ਅਧਿਕਾਰ,ਇਕੋ ਜਿਹਾ ਮਾਨ ਸਨਮਾਨ ਪ੍ਰਾਪਤ ਹੋਵੇ ਚਾਹੇ ਉਹ ਕਿਸੇ ਵੀ ਕਮਿਊੁਨਿਟੀ ਦੇ ਕਿਉਂ ਨਾ ਹੋਣ।ਇਸ ਫ਼ਿਲਮ ਨੂੰ ਡਾਇਰੈਕਟ 'ਫ਼ਰਾਜ਼ ਅੰਸਾਰੀ' ਕਰਨਗੇ ਤੇ ਹਾਲੇ ਤੱਕ ਇਸ ਫ਼ਿਲਮ ਦੀ ਰਿਲੀਜ਼ ਮਿਤੀ ਸਾਹਮਣੇ ਨਹੀਂ ਆਈ ਹੈ।

ABOUT THE AUTHOR

...view details