ਐਡਿਨਬਰਗ: ਮਸ਼ਹੂਰ ਅਦਾਕਾਰ ਸਰ ਸ਼ਾਨ ਕਾਨਰੀ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਇਸ ਸਕਾਟਿਸ਼ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ। ਹਾਲਾਂਕਿ ਮੌਤ ਦੇ ਕਾਰਨ ਤੋਂ ਲੈ ਕੇ ਹੁਣ ਤੱਕ ਕੋਈ ਵੀ ਅਧਿਕਾਰਕ ਸੂਚਨਾ ਸਾਹਮਣੇ ਨਹੀਂ ਆਈ ਹੈ।
ਲਗਭਗ 5 ਦਹਾਕੇ ਲੰਬੇ ਆਪਣੇ ਕਰਿਅਰ ਵਿੱਚ ਕਾਨਰੀ ਨੇ ਹਾਲੀਵੁੱਡ ਫ਼ਿਲਮ ਜੇਮਸ ਬਾਂਡ ਦੇ ਕਿਰਦਾਰ ਵਿੱਚ ਆਪਣੀ ਇੱਕ ਗਹਿਰੀ ਛਾਪ ਛੱਡੀ ਹੈ। ਬਾਂਡ ਸੀਰੀਜ਼ ਦੀਆਂ ਪਹਿਲੀਆਂ 5 ਫ਼ਿਲਮਾਂ ਵਿੱਚ ਉਹ ਲੀਡ ਭੂਮਿਕਾ ਵਿੱਚ ਕੰਮ ਕਰ ਚੁੱਕੇ ਹਨ।
ਸਾਲ 1962 ਵਿੱਚ ਸੀਰੀਜ਼ ਦੀ ਪਹਿਲੀ 'ਡਾਕਟਰ ਨੋ' ਦੇ ਨਾਲ ਉਹ ਪਹਿਲੀ ਵਾਰ ਬਾਂਡ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਇਸ ਤੋਂ ਬਾਅਦ 'ਫ਼੍ਰਾਮ ਰਸ਼ਿਆ ਵਿੱਦ ਲਵ', ਗੋਲਡਫਿੰਗਰ, ਥੰਡਰਬਾਲ, ਯੂ ਓਨਲੀ ਲਿਵ ਟਾਇਮਜ਼, ਡਾਇਮੰਡ ਔਰ ਫਾਰਵੇਰ ਅਤੇ ਨੈਵਰ ਸੇ ਨੈਵਰ ਅਗੇਨ ਦੇ ਨਾਲ ਉਨ੍ਹਾਂ ਦਾ ਇਹ ਸਿਲਸਿਲਾ ਚੱਲਦਾ ਰਿਹਾ।