ਚੰਡੀਗੜ੍ਹ:ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ਸ਼ਗੁਫ਼ਤਾ ਦਿਲੀ ਦਰਸ਼ਕਾਂ ਦੀ ਕਚਿਹਰੀ 'ਚ ਪੇਸ਼ ਹੋ ਚੁੱਕਾ ਹੈ। ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਬੋਲ ਉਰਦੂ 'ਚ ਹਨ। ਇੰਨ੍ਹਾਂ ਬੋਲਾਂ 'ਚ ਪਿਆਰ ਦੀ ਮਾਸੂਮੀਅਤ ਦੀ ਝਲਕ ਨਜ਼ਰ ਆਉਂਦੀ ਹੈ। ਸੰਗੀਤ ਨੂੰ ਰੂਹ ਦੀ ਖ਼ੁਰਾਕ ਕਿਹਾ ਜਾਂਦਾ ਹੈ, ਅੱਜ ਦੇ ਦੌਰ 'ਚ ਰੂਹ ਨੂੰ ਸਕੂਨ ਦੇਣ ਵਾਲੇ ਗੀਤ ਬਹੁਤ ਘੱਟ ਹਨ। ਇਹ ਗੀਤ ਰੂਹ ਨੂੰ ਸੁਕੁਨ ਦੇਣ ਵਾਲਾ ਹੈ।
ਪਿਆਰ ਦੀ ਮਾਸੂਮੀਅਤ ਦਰਸਾਉਂਦਾ ਹੈ ਗੀਤ ਸ਼ਗੁਫ਼ਤਾ ਦਿਲੀ - ਗੀਤ ਸ਼ਗੁਫ਼ਤਾ ਦਿਲੀ
ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ਸ਼ਗੁਫ਼ਤਾ ਦਿਲੀ ਰੀਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਬੋਲ ਉਰਦੂ 'ਚ ਲਿਖੇ ਗਏ ਹਨ। ਇਹ ਗੀਤ ਯਸ਼ ਰਾਜ ਬੈਨਰ ਦੇ ਯੂਟਿਊਬ ਚੈਨਲ 'ਤੇ ਰੀਲੀਜ਼ ਹੋਇਆ ਹੈ।
ਫ਼ੋਟੋ
ਇਸ ਗੀਤ ਦੇ ਬੋਲ ਅਤੇ ਕੰਪੋਜਿਸ਼ਨ ਵੀ ਸਰਤਾਜ ਵੱਲੋਂ ਹੀ ਸਿਰਜੀ ਗਈ ਹੈ। ਗੀਤ ਨੂੰ ਸੰਗੀਤ ਦੇ ਨਾਲ ਬੀਟ ਮਨਿਸਟਰ ਨੇ ਸ਼ਿੰਘਾਰਿਆ ਹੈ। ਅਮਰਪ੍ਰੀਤ ਜੀਐਸ ਚਾਬੜਾ ਵੱਲੋਂ ਨਿਰਦੇਸ਼ਿਤ ਇਹ ਵੀਡੀਓ ਸਾਗਾ ਮਿਊਜ਼ਿਕ ਅਤੇ ਯਸ਼ ਰਾਜ ਬੈਨਰ ਹੇਠ ਰੀਲੀਜ਼ ਕੀਤੀ ਗਈ ਹੈ। ਹਾਲ ਹੀ ਵਿੱਚ ਰੀਲੀਜ਼ ਹੋਏ ਇਸ ਗੀਤ ਨੂੰ ਦਰਸ਼ਕ ਪਸੰਦ ਕਰ ਰਹੇ ਹਨ।
ਸਤਿੰਦਰ ਸਰਤਾਜ ਨੇ ਇਸ ਗੀਤ ਨੂੰ ਟਵੀਟ ਕਰਦਿਆਂ ਲਿਖਿਆ,"ਇਹ ਮੇਰੀ ਪਹਿਲੀ ਕੋਸ਼ਿਸ਼ ਹੈ ਉਰਦੂ ਕਵੀਤਾ ਨੂੰ ਗਾਉਣ ਦੀ।" ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਸਾਫ਼ ਸੁਥਰੀ ਗਾਇਕ ਦੇ ਮਾਲਿਕ ਹਨ। ਇਨ੍ਹਾਂ ਦੇ ਗੀਤ ਨਾ ਸਿਰਫ਼ ਦਰਸ਼ਕ ਪਸੰਦ ਕਰਦੇ ਹਨ ਬਲਕਿ ਸਮਾਜ ਨੂੰ ਸੇਧ ਵੀ ਦਿੰਦੇ ਹਨ।