ਪੰਜਾਬ

punjab

ETV Bharat / sitara

'ਬਿਊਟੀਫੁੱਲ ਜੱਟੀ' ਬਣੀ ਸਰਗੁਣ ਮਹਿਤਾ - new movie

ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚਲਦਿਆਂ ਫ਼ਿਲਮ ਦਾ ਅਗਲਾ ਗੀਤ 'ਬਿਊਟੀਫੁੱਲ ਜੱਟੀ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਸਰਗੁਣ ਮਹਿਤਾ ਦੇ ਐਕਸਪ੍ਰੈਸ਼ਨ ਬਾਕਮਾਲ ਹਨ।

ਫ਼ੋਟੋ

By

Published : May 22, 2019, 8:03 PM IST

ਚੰਡੀਗੜ੍ਹ : ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨਵਾਂ ਗੀਤ ਰਿਲੀਜ਼ ਹੋਇਆ ਹੈ ਜਿਸਦਾ ਟਾਇਟਲ ਹੈ 'ਬਿਊਟੀਫੁੱਲ ਜੱਟੀ', ਇਸ ਗੀਤ ਨੂੰ ਅਵਾਜ਼ ਗਿੱਪੀ ਗਰੇਵਾਲ ਨੇ ਦਿੱਤੀ ਹੈ। ਗੀਤ ਦੇ ਬੋਲ ਲਿਖੇ ਹਨ ਮਨਿੰਦਰ ਕੈਲੇ ਨੇ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਨੇ ਇਸਨੂੰ ਸੰਗੀਤਬੰਦ ਕੀਤਾ ਹੈ।
ਗੀਤ ਬਾਰੇ ਦੱਸਦਿਆਂ, ਗਾਇਕ-ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ, “'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਮੇਰੇ ਸਭ ਤੋਂ ਪਸੰਦੀਦਾ ਪ੍ਰੋਜੈਕਟਾਂ ਵਿੱਚੋਂ ਇੱਕ ਹੈ ਅਤੇ ਇੱਕ ਟੀਮ ਦੇ ਰੂਪ ਵਿੱਚ, ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ ਹੋਵੇ ,ਬੋਲੀ ਹੋਵੇ ਜਾਂ ਫਿਰ ਸੰਗੀਤ ਹੋਵੇ। ਮੈਨੂੰ ਲੱਗਦਾ ਕਿ ਸੰਗੀਤ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ। ਮੈਨੂੰ ਯਕੀਨ ਹੈ ਕਿ 'ਬਿਊਟੀਫੁੱਲ ਜੱਟੀ' ਗੀਤ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦੇਵੇਗਾ ਅਤੇ ਅਗਲਾ ਪਾਰਟੀ ਐਂਥੰਮ ਬਣੇਗਾ।"

ਕਰਨ ਆਰ ਗੁਲਿਆਨੀ ਵੱਲੋਂ ਨਿਰਦੇਸ਼ਿਤ ਕੀਤੀ ਇਸ ਰੋਮਾਂਟਿਕ ਕਾਮੇਡੀ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਵਿੱਚ ਨਜ਼ਰ ਆਉਣਗੇ। ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦਾ ਸਕ੍ਰੀਨਪਲੇ ਅਤੇ ਡਾਇਲਾਗਸ ਲਿਖੇ ਹਨ। ਇਸ ਸਾਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਵੱਲੋਂ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇਸ ਫ਼ਿਲਮ ਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ।

For All Latest Updates

ABOUT THE AUTHOR

...view details