ਹੈਦਰਾਬਾਦ: ਬਾਲੀਵੁੱਡ ਦੀ 'ਚੱਕਾਚਕ' ਗਰਲ ਸਾਰਾ ਅਲੀ ਖਾਨ (Sara Ali Khan) ਮਿੰਟ ਟੂ ਮਿੰਟ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਸੋਮਵਾਰ ਨੂੰ ਸਾਰਾ ਨੇ ਆਪਣੀਆਂ ਬਿਕਨੀ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰੀਆਂ ਸਨ। ਹੁਣ ਅਦਾਕਾਰਾ ਨੇ ਦੇਸੀ ਅੰਦਾਜ਼ 'ਚ ਆਪਣੀ ਝਲਕ ਦਿਖਾਈ ਹੈ। ਸਾਰਾ ਨੇ ਸੋਸ਼ਲ ਮੀਡੀਆ 'ਤੇ ਖੇਤ 'ਚ ਬੱਕਰੀਆਂ ਚਰਾਉਣ ਅਤੇ ਟਰੈਕਟਰ ਚਲਾਉਂਦੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸਾਰਾ ਦੇ ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ, 'ਬੱਕਰੀ ਚਰਾਉਣਾ, ਟਰੈਕਟਰ ਚਲਾਉਣਾ, ਕੀ ਇਹ ਸਿਰਫ ਇਕ ਫੋਟੋ ਦਾ ਬਹਾਨਾ ਹੈ ਜਾਂ ਸਾਰਾ ਵਿਸ਼ ਕਰ ਰਹੀ ਹੈ ਕਿ ਉਹ ਸੀ ਅਲਗ ਜਮਾਨਾ।
ਸਾਰਾ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਆਪਣੀਆਂ ਬਿਕਨੀ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਤਾਪਮਾਨ ਵਧਾ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਫਿਲਮੀ ਦੁਨੀਆ ਤੋਂ ਇਲਾਵਾ ਇਕ ਆਮ ਜ਼ਿੰਦਗੀ ਦੇ ਸਾਰੇ ਅਨੁਭਵ ਵੀ ਉਨ੍ਹਾਂ ਦੀ ਜ਼ਿੰਦਗੀ 'ਚ ਸ਼ਾਮਲ ਹੁੰਦੇ ਰਹਿੰਦੇ ਹਨ। ਸਾਰਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਨਵੇਂ ਤਜ਼ਰਬੇ ਵੀ ਆਪਣੀ ਜ਼ਿੰਦਗੀ ਵਿੱਚ ਸਾਂਝੇ ਕਰਦੀ ਰਹਿੰਦੀ ਹੈ।