ਮੁੰਬਈ: ਪੂਰੇ ਦੇਸ਼ ਵਿੱਚ ਗਣੇਸ਼ ਚਤੁਰਥੀ ਦੇ ਮੌਕੇ 'ਤੇ ਲੋਕ ਗਣਪਤੀ ਬੱਪਾ ਦਾ ਸਵਾਗਤ ਕਰ ਰਹੇ ਹਨ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਜਗਤ ਦੀਆਂ ਹਸਤੀਆਂ ਤੱਕ ਹਰ ਕੋਈ ਇਸ ਸ਼ੁਭ ਤਿਉਹਾਰ 'ਤੇ ਬੱਪਾ ਦੀ ਪੂਜਾ 'ਚ ਲੱਗਿਆ ਹੋਇਆ ਹੈ।
ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਸੰਜੇ ਦੱਤ ਨੇ ਵੀ ਆਪਣੇ ਘਰ ਗਣਪਤੀ ਪੂਜਨ ਰੱਖਿਆ ਹੈ। ਜਿਸ ਦੀ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦਿਆਂ ਸੰਜੇ ਨੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਵੀ ਦਿੱਤੀਆਂ।
ਸੰਜੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ' ਇਹ ਤਿਉਹਾਰ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਨਹੀਂ ਹੋਇਆ, ਪਰ ਬੱਪਾ 'ਤੇ ਸਾਡਾ ਵਿਸ਼ਵਾਸ ਅੱਜ ਵੀ ਪਹਿਲੇ ਜਿੰਨਾ ਹੈ। ਮੇਰੀ ਇੱਛਾ ਹੈ ਕਿ ਇਹ ਸ਼ੁੱਭ ਤਿਉਹਾਰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇ ਅਤੇ ਬੱਪਾ ਸਾਰਿਆਂ ਨੂੰ ਸਿਹਤਮਦ ਰੱਖਣ ਤੇ ਖੁਸ਼ੀ ਦਾ ਆਸ਼ੀਰਵਾਦ ਦੇਣ।'