ਮੁੰਬਈ: 5 ਜੁਲਾਈ ਨੂੰ ਪੂਰਾ ਦੇਸ਼ ਗੁਰੂ ਪੂਰਨਿਮਾ ਦੇ ਰੂਪ 'ਚ ਮਨਾ ਰਿਹਾ ਹੈ। ਇਸ ਮੌਕੇ ਹਿੰਦੂ ਧਰਮ ਦੇ ਲੋਕ ਪੂਰੇ ਵਿਧੀ ਅਤੇ ਰਸਮਾਂ ਨਾਲ ਆਪਣੇ ਗੁਰੂਆਂ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦਾ ਅਸ਼ੀਰਵਾਦ ਲੈਂਦੇ ਹਨ। ਇਸ ਮੌਕੇ ਅਦਾਕਾਰ ਸੰਜੇ ਦੱਤ ਨੇ ਆਪਣੇ ਮਾਂ-ਬਾਪ ਨਾਲ ਇੱਕ ਫ਼ੋਟੋ ਸਾਂਝੀ ਕੀਤੀ ਹੈ ਜੋ ਵਧੇਰੇ ਵਾਇਰਲ ਹੋ ਰਹੀ ਹੈ। ਉਨ੍ਹਾਂ ਪੋਸਟ ਕਰਦੇ ਕਿਹਾ ਕਿ ਭਾਵੇਂ ਅੱਜ ਉਨ੍ਹਾਂ ਦੇ ਮਾਂ-ਬਾਪ ਉਨ੍ਹਾਂ ਨਾਲ ਨਹੀਂ ਹਨ ਪਰ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਉਨ੍ਹਾਂ ਨਾਲ ਰਹੇਗਾ।
ਗੁਰੂ ਪੂਰਨਿਮਾ ਮੌਕੇ ਸੰਜੇ ਦੱਤ ਨੇ ਆਪਣੇ ਮਾਪਿਆਂ ਨੂੰ ਕੀਤਾ ਯਾਦ, ਕਿਹਾ 'ਮੇਰੇ ਮਾਂ-ਬਾਪ ਮੇਰੇ ਪਹਿਲੇ ਗੁਰੂ' - ਗੁਰੂ ਪੂਰਨਿਮਾ 2020
ਗੁਰੂ ਪੂਰਨਿਮਾ ਮੌਕੇ ਅਦਾਕਾਰ ਸੰਜੇ ਦੱਤ ਨੇ ਆਪਣੇ ਮਾਪਿਆਂ ਨੂੰ ਯਾਦ ਕੀਤਾ ਹੈ। ਉਨ੍ਹਾਂ ਆਪਣੇ ਮਾਂ-ਬਾਪ ਨਾਲ ਇੱਕ ਫ਼ੋਟੋ ਸਾਂਝੀ ਕਰ ਟਵੀਟ ਵੀ ਕੀਤਾ ਹੈ ਜਿਸ 'ਤੇ ਯੂਜ਼ਰ ਵੱਧ ਚੜ੍ਹ ਕੇ ਰਿਐਕਸ਼ਨ ਦੇ ਰਹੇ ਹਨ।
ਸੰਜੇ ਦੱਤ ਨੇ ਫ਼ੋਟੋ 'ਤੇ ਟਵੀਟ ਕਰ ਲਿਖਿਆ 'ਭਾਵੇਂ ਅੱਜ ਮੇਰੇ ਮਾਂ-ਬਾਪ ਮੇਰੇ ਨਾਲ ਇੱਥੇ ਨਹੀਂ ਹਨ ਪਰ ਉਨ੍ਹਾਂ ਦਾ ਅਸ਼ੀਰਵਾਦ ਮੇਰੇ ਨਾਲ ਹਮੇਸ਼ਾ ਹੀ ਰਹੇਗਾ, ਉਨ੍ਹਾਂ ਇਹ ਵੀ ਲਿਖਿਆ ਕਿ ਉਹ ਮੇਰੇ ਪਹਿਲੇ ਗੁਰੂ ਸਨ ਜਿਨ੍ਹਾਂ ਨੇ ਮੇਰੇ ਜੀਵਨ ਦੇ ਹਰ ਰਾਹ ਦਾ ਮਾਰਗਦਰਸ਼ਨ ਕੀਤਾ। ਤੁਹਾਨੂੰ ਸਾਰਿਆਂ ਨੂੰ ਹੈਪੀ ਗੁਰੂ ਪੂਰਨਿਮਾ'। ਸੰਜੇ ਦੱਤ ਦੀ ਇਸ ਪੋਸਟ 'ਤੇ ਯੂਜ਼ਰ ਵੱਧ ਚੜ੍ਹ ਕੇ ਰਿਐਕਸ਼ਨ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਸੰਜੇ ਦੱਤ 'ਪਾਨੀਪਤ' ਅਤੇ 'ਪ੍ਰਸਥਾਨਮ' ਵਰਗੀਆਂ ਫਿਲਮਾਂ 'ਚ ਨਜ਼ਰ ਆਏ ਸਨ ਅਤੇ ਆਉਣ ਵਾਲੇ ਸਮੇਂ 'ਚ ਉਹ ਕਈ ਵੱਡੀਆਂ ਫਿਲਮਾਂ 'ਚ ਵੀ ਨਜ਼ਰ ਆ ਸਕਦੇ ਹਨ। ਦੱਸਣਯੋਗ ਹੈ ਕਿ ਹਰ ਸਾਲ ਅੱਸੂ ਮਹੀਨੇ 'ਚ ਗੁਰੂ ਪੂਰਨਿਮਾ ਮਨਾਈ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਮਹਾਭਾਰਤ ਨੂੰ ਰਚਨ ਵਾਲੇ ਗੁਰੂ ਵੇਦ ਵਿਆਸ ਦਾ ਜਨਮ ਹੋਇਆ ਸੀ। ਹਿੰਦੂ ਧਰਮ 'ਚ ਗੁਰੂ ਪੂਰਨਿਮਾ ਦਾ ਖ਼ਾਸ ਮਹੱਤਵ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰੂ ਕਾਰਨ ਹੀ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਹੀ ਕਾਰਨ ਹੈ ਕਿ ਗੁਰੂ ਨੂੰ ਰੱਬ ਤੋਂ ਵੀ ਉੱਚਾ ਦਰਜਾ ਹਾਸਲ ਹੈ।