ਮੁੰਬਈ: ਸੈਫ ਅਲੀ ਖਾਨ, ਅਰਜੁਨ ਕਪੂਰ, ਜੈਕਲੀਨ ਫਰਨਾਂਡੀਜ਼ ਅਤੇ ਯਾਮੀ ਗੌਤਮ ਸਮੇਤ 'ਭੂਤ ਪੁਲਿਸ' ਦੀ ਪੂਰੀ ਟੀਮ ਫਿਲਮ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਦੇ ਲਈ ਡਲਹੌਜ਼ੀ ਲਈ ਰਵਾਨਾ ਹੋ ਗਈ ਹੈ।
ਇਸ ਗੱਲ ਦੀ ਜਾਣਕਾਰੀ ਫ਼ਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਹੈ।
ਤਰਨ ਆਦਰਸ਼ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ 2 ਤਸਵੀਰਾਂ ਨੂੰ ਸੇਅਰ ਕਰਕੇ ਲਿਖਿਆ,' 'ਡਲਹੌਜ਼ੀ ਦੇ ਲਈ ਸਾਰੇ ਤਿਆਰ ਹਨ... ਸੈਫ ਅਲੀ ਖਾਨ, ਅਰਜੁਨ ਕਪੂਰ, ਜੈਕਲੀਨ ਫਰਨਾਂਡੀਜ਼ ਅਤੇ ਯਾਮੀ ਗੌਤਮ ਹੌਰਰ-ਕਾਮੇਡੀ ਭੂਤ ਪੁਲਿਸ ਦੀ ਸ਼ੂਟਿੰਗ ਦੇ ਲਈ ਡੌਰਹੌਜ਼ੀ ਰਵਾਨਾ ਹੋ ਗਏ ਹਨ। ਫਿਲਮ ਪਵਨ ਕ੍ਰਿਪਲਾਨੀ ਵੱਲੋਂ ਨਿਰਦੇਸ਼ਨ, ਅਤੇ ਇਸ ਫ਼ਿਲਮ ਦੇ ਨਿਰਮਾਤਾ ਰਮੇਸ਼ ਤੌਰਾਨੀ ਅਤੇ ਅਕਸ਼ੇ ਪੁਰੀ ਹਨ।"
ਇਸ ਫਿਲਮ 'ਚ ਪਹਿਲੀ ਵਾਰ ਸੈਫ ਅਲੀ ਖਾਨ ਅਤੇ ਅਰਜੁਨ ਕਪੂਰ ਸਿਲਵਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ 'ਭੂਤ ਪੁਲਿਸ' ਨੂੰ ਪਵਨ ਕ੍ਰਿਪਲਾਨੀ ਨਿਰਦੇਸ਼ਨ ਕਰਨਗੇ, ਜਦੋਂ ਕਿ ਇਸ ਦੇ ਨਿਰਮਾਤਾ ਰਮੇਸ਼ ਤੌਰਾਨੀ ਅਤੇ ਅਕਸ਼ੈ ਪੁਰੀ ਹਨ।
ਤੁਹਾਨੂੰ ਦੱਸ ਦੇਈਏ ਕਿ ਨਿਰਦੇਸ਼ਕ ਪਵਨ ਕ੍ਰਿਪਲਾਨੀ ਨੇ ਇਸ ਤੋਂ ਪਹਿਲਾਂ ‘ਫੋਬੀਆ’ ਅਤੇ ‘ਰਾਗਿਨੀ ਐਮਐਮਐਸ’ ਵਰਗੀਆਂ ਫਿਲਮਾਂ ਬਣਾ ਚੁੱਕੇ ਹਨ।
ਉੱਥੇ ਗੱਲ ਕਰੀਏ ਤਾਂ ਇਨ੍ਹਾਂ ਕਲਾਕਾਰਾਂ ਦੇ ਵਰਕਫ੍ਰੰਟ ਦੀ ਤਾਂ ਜੈਕਲੀਨ ਫਰਨਾਂਡੀਜ਼ ਫਿਲਮ ‘ਅਟੈਕ’ ਅਤੇ ‘ਕਿੱਕ 2’ ‘ਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਯਾਮੀ ਗੌਤਮ ਹਾਲ ਹੀ ਵਿੱਚ ਫਿਲਮ ‘ਗਿੰਨੀ ਵੇਡਸ ਸੰਨੀ’ ਵਿੱਚ ਨਜ਼ਰ ਆਈ ਸੀ।
ਫਿਲਮ 'ਭੂਤ ਪੁਲਿਸ' ਤੋਂ ਇਲਾਵਾ ਸੈਫ ਅਲੀ ਖਾਨ ਫਿਲਮ 'ਆਦਿਪੁਰਸ਼' 'ਚ ਵੀ ਨਜ਼ਰ ਆਉਣਗੇ। ਅਦਾਕਾਰ ਅਰਜੁਨ ਕਪੂਰ ਫਿਲਮ 'ਸੰਦੀਪ ਔਰ ਪਿੰਕੀ ਫਰਾਰ' 'ਚ ਨਜ਼ਰ ਆਉਣ ਵਾਲੇ ਹਨ, ਇਸ ਤੋਂ ਇਲਾਵਾ ਅਰਜੁਨ ਕਪੂਰ' ਕ੍ਰਾਸ ਬਾਰਡਰ ਲਵ ਸਟੋਰੀ 'ਵਿੱਚ ਨਜ਼ਰ ਆਉਣਗੇ।