ਪੰਜਾਬ

punjab

ETV Bharat / sitara

ਸੈਫ਼ ਨੇ 'ਆਦਿਪੁਰੁਸ਼' ਵਿੱਚ ਰਾਵਣ ਦੇ ਮਨੁੱਖੀ ਪੱਖ ਨੂੰ ਪੇਸ਼ ਕਰਨ ਵਾਲੇ ਬਿਆਨ ਲਈ ਮੰਗੀ ਮੁਆਫ਼ੀ

‘ਆਦਿਪੁਰੁਸ਼’ ਵਿੱਚ ਰਾਵਣ ਦੇ ਕਿਰਦਾਰ ਦੇ ਮਨੁੱਖੀ ਪੱਖ ਨੂੰ ਮੁੱਖ ਰੱਖਦਿਆਂ ਸੈਫ਼ ਅਲੀ ਖ਼ਾਨ ਨੇ ਇੱਕ ਵਿਵਾਦਿਤ ਬਿਆਨ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਸੈਫ਼ ਨੇ ਮੁਆਫ਼ੀ ਮੰਗੀ। ਪੂਰੀ ਖ਼ਬਰ ਪੜ੍ਹੋ...

saif-apologizes-over-his-remark-on-ravana
ਸੈਫ ਨੇ 'ਆਦਿਪੁਰੁਸ਼' ਵਿੱਚ ਰਾਵਣ ਦੇ ਮਨੁੱਖੀ ਪੱਖ ਨੂੰ ਪੇਸ਼ ਕਰਨ ਵਾਲੇ ਬਿਆਨ ਲਈ ਮੰਗੀ ਮੁਆਫੀ

By

Published : Dec 6, 2020, 10:26 PM IST

ਮੁੰਬਈ: ਅਦਾਕਾਰ ਸੈਫ਼ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਆਦਿਪੁਰੁਸ਼' ਵਿੱਚ ਰਾਵਣ ਦੇ ਕਿਰਦਾਰ ਦੇ ਮਨੁੱਖੀ ਪੱਖ 'ਤੇ ਬਿਆਨ ਨੇ ਸੋਸ਼ਲ ਮੀਡੀਆ 'ਤੇ ਵਿਵਾਦ ਛੇੜ ਦਿੱਤਾ, ਜਿਸ ਤੋਂ ਬਾਅਦ ਅਦਾਕਾਰ ਨੇ ਐਤਵਾਰ ਨੂੰ ਉਨ੍ਹਾਂ ਦੀਆਂ ਟਿਪਣੀਆਂ 'ਤੇ ਅਫ਼ਸੋਸ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ।

'ਆਦਿਪੁਰੁਸ਼' ਨੇ ਰਾਮਾਇਣ ਨੂੰ ਦਰਸਾਇਆ ਹੈ, ਜਿਸ ਵਿੱਚ 'ਬਾਹੂਬਲੀ' ਫੇਮ ਪ੍ਰਭਾਸ ਭਗਵਾਨ ਰਾਮ ਅਤੇ ਸੈਫ ਲੰਕੇਸ਼ ਰਾਵਣ ਦੇ ਰੂਪ ਵਿੱਚ ਦਿਖਾਈ ਦੇਣਗੇ। ਫ਼ਿਲਮ ਦਾ ਨਿਰਦੇਸ਼ਨ ਓਮ ਰਾਉਤ ਕਰਨਗੇ, ਜਿਨ੍ਹਾਂ ਨੇ 'ਤਾਨਹਾਜੀ: ਦਿ ਅਨਸੰਗ ਵਾਰੀਅਰ' ਦਾ ਨਿਰਦੇਸ਼ਨ ਵੀ ਕੀਤਾ ਸੀ।

ਖ਼ਾਨ (50) ਨੇ ਇੱਕ ਬਿਆਨ ਵਿੱਚ ਕਿਹਾ, ‘ਮੈਨੂੰ ਪਤਾ ਲੱਗਿਆ ਕਿ ਇੱਕ ਇੰਟਰਵਿਊ ਦੌਰਾਨ ਮੇਰੇ ਬਿਆਨ ਨਾਲ ਵਿਵਾਦ ਹੋਇਆ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੇਰਾ ਅਜਿਹਾ ਇਰਾਦਾ ਨਹੀਂ ਸੀ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਅਤੇ ਆਪਣਾ ਬਿਆਨ ਵਾਪਸ ਲੈਣਾ ਚਾਹਾਂਗਾ।

ਉਨ੍ਹਾਂ ਇਹ ਵੀ ਕਿਹਾ ਕਿ ਇਹ ਫ਼ਿਲਮ ਬੁਰਾਈਆਂ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀ ਹੋਵੇਗੀ।

ਖ਼ਾਨ ਨੇ ਕਿਹਾ, ਭਗਵਾਨ ਰਾਮ ਮੇਰੇ ਲਈ ਹਮੇਸ਼ਾਂ ਹੀ ਬਹਾਦਰੀ ਦਾ ਪ੍ਰਤੀਕ ਰਹੇ ਹਨ। ‘ਆਦਿਪੁਰੁਸ਼’ ਇੱਕ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀ ਇੱਕ ਫ਼ਿਲਮ ਹੈ ਅਤੇ ਪੂਰੀ ਟੀਮ ਇਸ ਮਹਾਂਪੁਰਾਣ ਨੂੰ ਬਿਨਾਂ ਕਿਸੇ ਛੇੜਛਾੜ ਦੇ ਪੇਸ਼ ਕਰਨ ਲਈ ਕੰਮ ਕਰ ਰਹੀ ਹੈ।

ABOUT THE AUTHOR

...view details