ਮੁੰਬਈ: ਫਿਲਮ 'ਸੜਕ 2' ਦਾ ਟ੍ਰੇਲਰ ਦੁਨੀਆ ਦਾ ਤੀਜਾ ਅਤੇ ਭਾਰਤ ਵਿੱਚ ਯੂ-ਟਿਊਬ 'ਤੇ ਸਭ ਤੋਂ ਨਾਪਸੰਦ ਵੀਡਿਓ ਹੈ। ਇੱਕ ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ।
9 ਮਿਲੀਅਨ ਤੋਂ ਵੱਧ ਡਿਸਲਾਇਕਸ ਦੇ ਨਾਲ, 'ਸੜਕ 2' ਤੀਜੇ ਨੰਬਰ 'ਤੇ ਹੈ, ਦੂਸਰੇ ਨੰਬਰ 'ਤੇ 1.16 ਕਰੋੜ ਡਿਸਲਾਇਕਸ ਨਾਲ 2010 'ਚ ਆਇਆ ਜਸਟਿਨ ਬੀਬਰ ਦਾ ਗਾਣਾ 'ਬੇਬੀ' ਹੈ ਅਤੇ ਪਹਿਲੇ ਨੰਬਰ 'ਤੇ 1.82 ਕਰੋੜ ਡਿਸਲਾਇਕਸ ਨਾਲ ਖੁਦ ਯੂ-ਟਿਊਬ ਵੱਲੋਂ ਪੋਸਟ ਕੀਤੀ ਗਈ '2018 ਰੀਵਾਈਂਡ ਵੀਡੀਓ' ਹੈ।