ਮੁੜ ਇਕੱਠੇ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ - rubina bajwa
ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਇਕੱਠੇ ਫ਼ਿਲਮ 'ਨਾਨਕਾ ਮੇਲ' 'ਚ ਵਿਖਾਈ ਦੇਣ ਵਾਲੇ ਹਨ।
ਚੰਡੀਗੜ੍ਹ:14 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ 'ਚ ਰੌਸ਼ਨ ਪ੍ਰਿੰਸ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਤੋਂ ਬਾਅਦ 6 ਸਤੰਬਰ ਨੂੰ ਉਨ੍ਹਾਂ ਦੀ ਫ਼ਿਲਮ 'ਨਾਨਕਾ ਮੇਲ' ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਦੇ ਨਾਲ ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਵੀ ਵੇਖਾਈ ਦੇਵੇਗੀ।
ਦੱਸਦਈਏ ਕਿ ਇਸ ਤੋਂ ਪਹਿਲਾਂ ਵੀ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਇਕੱਠੇ ਫ਼ਿਲਮ 'ਲਾਵਾਂ ਫ਼ੇਰੇ' 'ਚ ਨਜ਼ਰ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਤੋਂ ਇਲਾਵਾ ਸਰਦਾਰ ਸੋਹੀ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਗੁਰਮੀਤ ਸਾਜਨ, ਸੁਨੀਤਾ ਧੀਰ, ਅਨੀਤਾ ਦੇਵਗਨ, ਹੌਬੀ ਧਾਲੀਵਾਲ, ਹਾਰ ਬੀ ਸੰਘਾ, ਰਾਣਾ ਜੰਗ ਬਹਾਦਰ, ਹਰਦੀਪ ਗਿੱਲ ਅਤੇ ਰੁਪਿੰਦਰ ਰੂਪੀ ਸਮੇਤ ਕਈ ਨਾਮਵਾਰ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾਵੇਗਾ ਅਤੇ ‘ਕੇ ਏ ਆਰ ਪ੍ਰੋਡਕਸ਼ਨ’ ਤਹਿਤ ਇਹ ਰਿਲੀਜ਼ ਕੀਤੀ ਜਾਵੇਗੀ।