ਮੁੰਬਈ : ਕਲਕੀ ਕੇਕਲਾਂ, ਪੁਲਕੀਤ ਸਮਰਾਟ, ਅਮਾਇਰਾ ਦਸਤੂਰ ਅਤੇ ਰਿਚਾ ਚੱਡਾ ਵਰਗੇ ਬਾਲੀਵੁੱਡ ਅਦਾਕਾਰਾਂ ਨੇ ਤਾਲਾਬੰਦੀ ਦੌਰਾਨ ਲੋਕਾਂ ਨੂੰ ਸ਼ਾਂਤੀ ਅਤੇ ਲਿੰਗ ਬਰਾਬਰੀ ਦਾ ਸੰਦੇਸ਼ ਦਿੱਤਾ।
ਇਨ੍ਹਾਂ ਸੈਲੇਬ੍ਰਿਟੀਜ਼ ਵੱਲੋਂ ਸਮਰਥਤ ਵੂਮਨ ਇੰਨ ਫ਼ਿਲਮਜ਼ ਐਂਡ ਟੈਲੀਵਿਜ਼ਨ ਇੰਡੀਆ ਨੇ ਇੱਕ ਕੈਂਪੇਨ ਵੀਡੀਓ ਰਿਲੀਜ਼ ਕੀਤਾ ਗਿਆ ਹੈ। ਜਿਸ 'ਚ ਇਹ ਸਿਤਾਰੀਆਂ ਨੇ ਲੌਕਡਾਊਨ ਦੌਰਾਨ ਵਾਪਰ ਰਹੇ ਕੁੱਝ ਮੁੱਦਿਆਂ ਉੱਤੇ ਗੱਲ ਕੀਤੀ ਹੈ।
ਜਿੱਥੇ ਪਿਛਲੇ ਦੋ ਮਹੀਨੀਆਂ ਤੋਂ ਇਨ੍ਹਾਂ ਸੈਲੇਬਜ਼ ਦੇ ਭਾਂਡੇ ਧੋਣ, ਖਾਣਾ ਪਕਾਉਣ, ਤੇ ਫਿਟਨੈਸ ਦੀਆਂ ਵੀਡੀਓਜ਼ ਵਾਇਰਲ ਹੋ ਰਹੇ ਹਨ, ਉੱਥੇ ਹੀ ਇਸ ਵੀਡੀਓ 'ਚ ਕਲਾਕਾਰਾਂ ਨੂੰ ਕੰਮ ਵੰਡਣ ਦੀ ਨਸੀਹਤ ਦਿੰਦਿਆਂ ਕਿ ਕਿਵੇਂ ਲੋਕ ਆਪਣੇ ਸਾਥੀਆਂ ਦੇ ਨਾਲ ਸਮਾਨਤਾ ਨਾਲ ਰਹਿ ਸਕਦੇ ਹਨ, ਉਦਾਹਰਣ ਦੇ ਤੌਰ 'ਤੇ ਵੀਡੀਓ 'ਚ ਕਲਕੀ ਨੂੰ ਨਾਸ਼ਤਾ ਬਣਾਉਣ ਦੇ ਬਾਰੇ ਗੱਲ ਕਰਦਿਆਂ ਵੇਖਿਆ ਜਾ ਸਕਦਾ ਹੈ ਤੇ ਉਸ ਦੇ ਸਾਥੀ ਨੂੰ ਕੁੱਤੇ ਨੂੰ ਸੈਰ ਲਈ ਲਿਜਾਂਦੇ ਵਿਖਾਇਆ ਗਿਆ ਹੈ। ਆਦਿਲ ਆਪਣੀ ਮਾਂ-ਬੋਲੀ ਆਸਮੀ ਭਾਸ਼ਾ 'ਚ ਗੱਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਖਾਣਾ ਪਕਾਉਣਾ ਬੇਹਦ ਪਸੰਦ ਹੈ।
ਰਿੱਚਾ ਨੂੰ ਲਗਦਾ ਹੈ ਕਿ ਭਾਰਤ ਦਾ ਸਮਾਜ ਵੱਖ-ਵੱਖ ਰੰਗਾਂ ਨਾਲ ਬਣਿਆ ਹੈ ਅਤੇ ਜੇਕਰ ਕੋਈ ਵੀ ਸੰਦੇਸ਼ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਉਹ ਕਈ ਭਾਸ਼ਾਵਾਂ 'ਚ ਹੋਣਾ ਚਾਹੀਦਾ ਹੈ।
ਉਹ ਕਹਿੰਦੀ ਹੈ , " ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੂੰ ਸੋਚ ਸਮਝ ਕੇ ਇੱਕਠਾ ਕੀਤਾ ਗਿਆ ਹੈ ਤਾਂ ਜੋ ਸੰਦੇਸ਼ ਵੱਖ-ਵੱਖ ਭਾਈਚਾਰੇ ਦੇ ਲੋਕਾਂ ਤੱਕ ਪੁਜੇ ਤੇ ਇੱਕ ਬਹੁਤ ਵੱਡਾ ਪ੍ਰਭਾਵਤ ਕਰੇ। ਸੰਦੇਸ਼ ਨੂੰ ਸਮਝਾਉਣ ਲਈ ਲੋਕਾਂ ਦੀ ਭਾਸ਼ਾ ਸਮਝਣੀ ਬੇਹਦ ਜ਼ਰੂਰੀ ਹੈ। " ਇਸ ਮੁੱਦੇ ਤੋਂ ਇਲਾਵਾ ਵੀ ਬਾਲੀਵੁੱਡ ਸੈਲਬਸ ਲਾਗਤਾਰ ਵੱਖ-ਵੱਖ ਮੁੱਦਿਆਂ ਉੱਤੇ ਨਵੇਂ -ਨਵੇਂ ਵੀਡੀਓਜ਼ ਦੇ ਜਰਿਏ ਜਾਗਰੂਕਤਾ ਫੈਲਾ ਰਹੇ ਹਨ