ਪੰਜਾਬ

punjab

ETV Bharat / sitara

'ਦਿਲ ਦੀਆਂ ਗੱਲਾਂ' ਲੋਕਾਂ ਦੇ ਦਿਲਾਂ 'ਚ ਉਤਰੀ ਜਾਂ ਨਹੀਂ? ਇੱਕ ਨਜ਼ਰ - superhit

ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ ਫ਼ਿਲਮ 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਨੌਜਵਾਨਾਂ ਨੂੰ ਇਹ ਫ਼ਿਲਮ ਪਸੰਦ ਆ ਰਹੀ ਹੈ।

ਫ਼ੋਟੋ

By

Published : May 3, 2019, 11:51 PM IST

ਚੰਡੀਗੜ੍ਹ: 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਦਿਲ ਦੀਆਂ ਗੱਲਾਂ 'ਅੱਜ-ਕੱਲ੍ਹ ਦੇ ਨੌਜਵਾਨਾਂ ਦੀ ਜਿੰਦਗੀ 'ਤੇ ਆਧਾਰਿਤ ਹੈ।
ਕਹਾਣੀ
ਇਹ ਕਹਾਣੀ ਹੈ ਲਾਡੀ ਅਤੇ ਨਤਾਸ਼ਾ ਦੀ ਯਾਨੀ ਕਿ ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਦੀ , ਵਾਮਿਕਾ ਗੱਬੀ ਇਕ ਸੋਸ਼ਲ ਮੀਡੀਆ ਸਟਾਰ ਹੁੰਦੀ ਹੈ ਜੋ ਆਪਣੇ ਆਪ ਨੂੰ ਕਿਸੇ ਬੈਂਡ ਤੋਂ ਘੱਟ ਨਹੀਂ ਸਮਝਦੀ ਉਸਦੀ ਲਾਡੀ (ਪਰਮੀਸ਼ ਵਰਮਾ) ਨਾਲ ਨੋਕ-ਝੋਕ ਹੁੰਦੀ ਹੈ ਜੋ ਪਿਆਰ 'ਚ ਬਦਲ ਜਾਂਦੀ ਹੈ।
ਸੰਗੀਤ
ਫ਼ਿਲਮ ਦਾ ਸੰਗੀਤ ਰਿਲੀਜ਼ ਤੋਂ ਪਹਿਲਾਂ ਹੀ ਸੁਪਰਹਿੱਟ ਸਾਬਿਤ ਹੋ ਚੁੱਕਾ ਸੀ। ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਫ਼ਿਲਮ ਦਾ ਟਾਇਟਲ ਟਰੈਕ 'ਦਿਲ ਦੀਆਂ ਗੱਲਾਂ'।
ਅਦਾਕਾਰੀ
ਪਰਮੀਸ਼ ਵਰਮਾ ਅਤੇ ਉਦੇ ਪ੍ਰਤਾਪ ਸਿੰਘ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ ਇਸ ਫ਼ਿਲਮ 'ਚ ਪਰਮੀਸ਼ ਅਤੇ ਵਾਮਿਕਾ ਦੀ ਜੋੜੀ ਸਭ ਨੂੰ ਪਸੰਦ ਆਈ ਹੈ। ਇਸ ਫ਼ਿਲਮ 'ਚ ਵਾਮਿਕਾ ਅਤੇ ਪਰਮੀਸ਼ ਵਰਮਾ ਨੇ ਬਾਕਮਾਲ ਅਦਾਕਾਰੀ ਦੀ ਮਿਸਾਲ ਪੇਸ਼ ਕੀਤੀ ਹੈ।
ਸਿੱਟਾ
:ਇਸ 'ਚ ਕੋਈ ਸ਼ੱਕ ਨਹੀਂ ਕਿ ਫ਼ਿਲਮ ਨੌਜਵਾਨਾਂ ਨੂੰ ਬਹੁਤ ਪਸੰਦ ਆਈ ਹੈ ਪਰ ਇਸ ਫ਼ਿਲਮ 'ਚ ਵੀ ਪੰਜਾਬ ਦੀਆਂ ਜ਼ਿਆਦਾਤਰ ਫ਼ਿਲਮਾਂ ਵਾਂਗ ਬਾਲੀਵੁੱਡ ਦੀ ਰੀਸ ਕੀਤੀ ਗਈ ਹੈ।
ਸਟਾਰ
: ਈਟੀਵੀ ਭਾਰਤ ਇਸ ਫ਼ਿਲਮ ਨੂੰ ਦੇ ਰਿਹਾ ਹੈ 5 ਵਿੱਚੋਂ 3 ਸਟਾਰ।

ABOUT THE AUTHOR

...view details