ਪੰਜਾਬ

punjab

By

Published : Aug 31, 2019, 9:32 PM IST

ETV Bharat / sitara

ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਲੁਧਿਆਣਾ ਵਿੱਚ ਵਿਸ਼ੇਸ਼ ਸਮਾਗਮ

ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਸਿਫ਼ਤਾਂ ਦਾ ਮੌਹਤਾਜ਼ ਨਹੀਂ ਹਨ। ਅੰਮ੍ਰਿਤਾ ਪ੍ਰੀਤਮ ਦੀ 100 ਵੀਂ ਵਰੇਗੰਢ ਸ਼ਨੀਵਾਰ ਨੂੰ ਪੰਜਾਬ ਭਰ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਮਨਾਈ ਗਈ। ਇਸ ਮੌਕੇ ਲੁਧਿਆਣਾ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਲਗਵਾਇਆ ਗਿਆ।

ਫ਼ੋਟੋ

ਲੁਧਿਆਣਾ:ਪੰਜਾਬੀ ਸਾਹਿਤ ਦੀ ਉੱਘੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਪੰਜਾਬੀ ਭਾਸ਼ਾ ਦੀ ਅਜਿਹੀ ਕਵਿਤਰੀ ਹੈ ਜਿਸ ਨੇ ਮਾਂ ਬੋਲੀ ਪੰਜਾਬੀ ਦੀ ਵਿੱਲਖਣ ਸੇਵਾ ਕੀਤੀ। 31 ਅਗਸਤ 1919 ਨੂੰ ਅੰਮ੍ਰਿਤਾ ਦਾ ਜਨਮ ਗੁਜ਼ਰਾਂਵਾਲਾ ਪਾਕਿਸਤਾਨ 'ਚ ਹੋਇਆ। ਸ਼ਨੀਵਾਰ ਨੂੰ ਅੰਮ੍ਰਿਤਾ ਦੀ 100 ਵੀਂ ਵਰੇਗੰਢ ਮਨਾਈ ਜਾ ਰਹੀ ਹੈ।

ਇਸ ਮੌਕੇ ਲੁਧਿਆਣਾ ਦੇ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਦੇ ਨਾਲ ਮਿਲ ਕੇ ਦੋ ਰੋਜ਼ਾ ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਲਗਵਾਇਆ। ਇਸ ਸੈਮੀਨਾਰ ਦਾ ਮੁੱਖ ਮੰਤਵ ਅੰਮ੍ਰਿਤਾ ਦੀਆਂ ਲਿਖਤਾਂ ਦਾ ਵਿਸ਼ਲੇਸ਼ਨ ਕਰਨਾ ਹੈ।

ਅੰਮ੍ਰਿਤਾ ਪ੍ਰੀਤਮ ਨੂੰ ਸਮਰਪਿਤ ਲੁਧਿਆਣਾ ਵਿੱਚ ਵਿਸ਼ੇਸ਼ ਸਮਾਗਮ

ਮੀਡੀਆ ਦੇ ਸਨਮੁੱਖ ਹੁੰਦਿਆਂ ਡਾ ਮੋਹਨਜੀਤ ਸਿੰਘ ਨੇ ਅੰਮ੍ਰਿਤਾ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਅੰਮ੍ਰਿਤਾ ਵਰਗੀ ਹਸਤੀ ਦੀ 100 ਵੀਂ ਵਰੇਗੰਢ 'ਤੇ ਜੋ ਉਪਰਾਲੇ ਹੋਣੇ ਚਾਹੀਦੇ ਸੀ ਉਹ ਨਹੀਂ ਹੋਏ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਸਿਰਫ਼ ਉਸ ਦੀਆਂ ਸਿਫ਼ਤਾਂ ਹੀ ਹੋਣ ਅਸੀਂ ਪੰਜਾਬ ਦੇ ਹਾਲਾਤਾਂ 'ਤੇ ਵਿਚਾਰ ਵਟਾਂਦਰਾ ਵੀ ਕਰ ਸਕਦੇ ਹਾਂ।

ਕਾਬਿਲ-ਏ-ਗੌਰ ਹੈ ਕਿ ਇਸ ਮੌਕੇ ਡਾ ਸੁਰਜੀਤ ਸਿੰਘ ਨੇ ਕਿਹਾ ਕਿ ਬਹੁਤ ਲੋਕ ਅੰਮ੍ਰਿਤਾ ਦੇ ਆਲੋਚਕ ਨੇ ਇਸ ਸਮਾਗਮ ਦਾ ਮੁੱਖ ਮੰਤਵ ਉਨ੍ਹਾਂ ਲੋਕਾਂ ਨੂੰ ਅੰਮ੍ਰਿਤਾ ਦੀ ਅਸਲ ਕਹਾਣੀ ਬਾਰੇ ਜਾਣੂ ਕਰਵਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਉਸ ਨੇ ਔਰਤਾਂ ਨੂੰ ਅਜ਼ਾਦੀ ਦੇ ਸੁਪਨੇ ਵਿਖਾਉਣੇ ਸਿਖਾਏ ਹਨ।

ABOUT THE AUTHOR

...view details