ਚੰਡੀਗੜ੍ਹ: ਸਾਲ 2000 ਦੀ ਸੁਪਰਹਿੱਟ ਫ਼ਿਲਮ ਹੇਰਾ-ਫੇਰੀ ਦਾ ਰੀਮੇਕ ਬਣਨ ਜਾ ਰਿਹਾ ਹੈ।ਜੀ ਹਾਂ ਇਹ ਰੀਮੇਕ ਪੰਜਾਬੀ 'ਚ ਹੋਵੇਗਾ ਜਿਸ 'ਚ ਮੁੱਖ ਭੂਮਿਕਾ ਦੇ ਵਿੱਚ ਬੀਨੂੰ ਢਿੱਲੋਂ,ਰਾਜ ਸਿੰਘ ਬੇਦੀ ਅਤੇ ਗੁਰਪ੍ਰੀਤ ਘੁੱਗੀ ਨਜ਼ਰ ਆਉਣਗੇ।
ਇਸ ਫ਼ਿਲਮ ਦੀ ਜਾਣਕਾਰੀ ਬੀਨੂੰ ਢਿੱਲੋਂ ਨੇ ਇੰਸਟਾਗ੍ਰਾਮ 'ਤੇ ਸਾਂਝੀ ਕਰ ਕੇ ਦਿੱਤੀ ਹੈ।ਦੱਸਣਯੋਗ ਹੈ ਕਿ ਇਹ ਫ਼ਿਲਮ ਅਗਲੇ ਸਾਲ 24 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਇਸ ਫ਼ਿਲਮ ਨੂੰ ਡਾਇਰੈਕਟ 'ਕੇਰੀ ਔਨ ਜੱਟਾ' ਸਿਰੀਜ਼ ਦੇ ਡਾਇਰੈਕਟਰ ਸੰਮੀਪ ਕੰਗ ਕਰਨਗੇ।
ਜ਼ਿਕਰਯੋਗ ਹੈ ਕਿ ਫ਼ਿਲਮ ਦੇ ਇਸ ਪੋਸਟਰ ਨੂੰ ਦਰਸ਼ਕਾਂ ਵੱਲੋ ਚੰਗਾ ਰਿਸਪੌਂਸ ਮਿਲ ਰਿਹਾ ਹੈ।