ਮੁੰਬਈ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ 17 ਫਰਵਰੀ ਨੂੰ ਆਪਣੇ ਪਿਤਾ ਰਵੀ ਟੰਡਨ ਦੀ 87ਵੀਂ ਜਯੰਤੀ 'ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ, ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪਰਿਵਾਰਕ ਤਸਵੀਰ ਪੋਸਟ ਕੀਤੀ। ਇਹ ਤਸਵੀਰ ਬਰਥਡੇ ਸੈਲੀਬ੍ਰੇਸ਼ਨ ਦੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਟੰਡਨ ਨੇ ਲਿਖਿਆ, 'ਜਨਮਦਿਨ ਮੁਬਾਰਕ ਪਾਪਾ, ਮੇਰੀ ਜ਼ਿੰਦਗੀ ਦੁਬਾਰਾ ਕਦੇ ਪਹਿਲਾਂ ਵਰਗੀ ਨਹੀਂ ਹੋਵੇਗੀ, ਤੁਸੀਂ ਹਮੇਸ਼ਾ ਮੇਰੀਆਂ ਅੱਖਾਂ ਵਿੱਚ ਰਹੋਗੇ।'
ਬਾਲੀਵੁੱਡ ਦੀਆਂ ਕਈ ਹਸਤੀਆਂ ਅਤੇ ਇੰਡਸਟਰੀ ਦੇ ਦੋਸਤਾਂ ਨੇ ਰਵੀਨਾ ਦੇ ਇਮੋਸ਼ਨਲ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਸੋਗ ਪ੍ਰਗਟ ਕੀਤਾ ਹੈ। ਇਨ੍ਹਾਂ ਵਿੱਚ ਅਮਿਤਾਭ ਬੱਚਨ, ਅਜੇ ਦੇਵਗਨ, ਮਾਧੁਰੀ ਦੀਕਸ਼ਿਤ, ਨੇਨੇ ਅਤੇ ਸੋਨੂੰ ਸੂਦ ਸ਼ਾਮਲ ਹਨ।