ਹੈਦਰਾਬਾਦ: 90 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਰਵੀਨਾ ਟੰਡਨ (Raveena Tandon) ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ।ਰਵੀਨਾ ਨੂੰ ਭਲੇ ਹੀ ਫਿਲਮਾਂ ਘੱਟ ਮਿਲ ਰਹੀਆ ਹਨ ਪਰ ਫੈਨਸ ਨਾਲ ਜੁੜੇ ਰਹਿਣ ਲਈ ਐਕਟਰਸ ਨੇ ਸੋਸ਼ਲ ਮੀਡੀਆ (Social media) ਉਤੇ ਐਕਟਿਵ ਹੈ। ਰਵੀਨਾ ਆਏ ਦਿਨ ਕਦੇ ਆਪਣੀ ਵੀਡੀਓ ਤਾਂ ਕਦੇ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੀ ਇੱਕ ਥਰੋਬੈਕ ਤਸਵੀਰ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਆਪਣੀ ਕਮਰ ਦਾ ਜ਼ਿਕਰ ਕਰ ਰਹੀ ਹੈ।
ਰਵੀਨਾ ਟੰਡਨ ਨੇ ਆਪਣੀ ਇਹ ਤਸਵੀਰ ਇੰਸਟਾਗਰਾਮ ਅਕਾਉਂਟ ਦੀ ਇੰਸਟਾ ਸਟੋਰੀ ਉੱਤੇ ਸਾਂਝੀ ਕੀਤੀ ਹੈ।ਰਵੀਨਾ ਨੇ ਆਪਣੀ ਇਸ ਦਿਲਕਸ਼ ਤਸਵੀਰ ਨੂੰ ਇੱਕ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ, ਜਦੋਂ ਮੇਰੇ ਕੋਲ ਵੀ ਕਮਰ ਸੀ। ਰਵੀਨਾ ਆਪਣੀ ਇਸ ਤਸਵੀਰ ਨਾਲ ਕਹਿਣਾ ਚਾਹੁੰਦੀ ਹੈ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੀ ਵੀ ਕਮਰ ਇੱਕ ਮਾਡਲ ਦੀ ਤਰ੍ਹਾਂ ਪਤਲੀ ਅਤੇ ਆਕਰਸ਼ਕ ਸੀ। ਇਸ ਤਸਵੀਰ ਵਿੱਚ ਰਵੀਨਾ ਨੇ ਸਿਰ ਉੱਤੇ ਸਕਾਰਫ ਬੰਨਿਆ ਹੋਇਆ ਹੈ ਅਤੇ ਕਰਾਪ ਟਾਪ ਪਾਇਆ ਹੋਇਆ ਹੈ।
ਦੱਸ ਦੇਈਏ, ਰਵੀਨਾ ਆਪਣੇ ਸਮਾਂ ਦੀ ਖੂਬਸੂਰਤ ਅਦਾਕਾਰਾ ਵਿੱਚ ਸ਼ਾਮਿਲ ਸੀ ਪਰ ਅੱਜ 46 ਸਾਲ ਦੀ ਉਮਰ ਵਿੱਚ ਵੀ ਰਵੀਨਾ ਦੀ ਬਿਊਟੀ ਦਾ ਜਵਾਬ ਨਹੀ ਹੈ।ਆਪਣੀ ਇਸ ਤਸਵੀਰ ਦੇ ਨਾਲ ਰਵੀਨਾ ਨੇ ਆਪਣੀ ਧੀ ਰਾਸ਼ਾ ਥਡਾਨੀ ਦੀ ਰਿਪੋਰਟ ਕਾਰਡ ਵੀ ਸਾਂਝਾ ਕੀਤਾ ਹੈ। ਰਿਪੋਰਟ ਕਾਰਡ ਵਿੱਚ ਰਵੀਨਾ ਦੀ ਬੇਟੀ ਨੂੰ ਸਾਰੇ ਵਿਸ਼ਿਆ ਵਿੱਚੋ ਏ ਗਰੇਡ ਮਿਲਿਆ ਹੈ। ਬੇਟੀ ਦਾ ਰਿਪੋਰਟ ਕਾਰਡ ਸ਼ੇਅਰ ਕਰ ਰਵੀਨਾ ਨੇ ਲਿਖਿਆ ਹੈ, ਮਾਏ ਸਟਾਰ ਬੇਬੀ ਗਰਲ।