ਪੰਜਾਬ

punjab

ETV Bharat / sitara

ਟੁੱਟੇ ਦਿਲਾਂ ਦੇ ਦਰਦ ਨੂੰ ਬਿਆਨ ਕਰਦਾ ਰਣਜੀਤ ਬਾਵਾ ਦਾ ਗੀਤ ‘ਅੱਧੀ ਰਾਤ’

ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਰਣਜੀਤ ਬਾਵਾ ਦਾ ਗੀਤ ‘ਅੱਧੀ ਰਾਤ’ ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਪਿਆਰ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ।

ਫ਼ੋਟੋ

By

Published : Jun 26, 2019, 7:49 AM IST

ਚੰਡੀਗੜ੍ਹ : ਰਣਜੀਤ ਬਾਵਾ ਦਾ ਨਵਾਂ ਗੀਤ ‘ਅੱਧੀ ਰਾਤ’ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਗੀਤ ਦੇ ਵਿੱਚ ਪਿਆਰ ਦੇ ਦਰਦ ਨੂੰ ਵਿਖਾਇਆ ਗਿਆ ਹੈ। ਪਿਆਰ 'ਚ ਆਸ਼ਕਾਂ ਦੇ ਟੁੱਟੇ ਦਿਲਾਂ ਨੂੰ ਬਿਆਨ ਕਰਦਾ ਇਹ ਗੀਤ ਸਭ ਨੂੰ ਬਹੁਤ ਪਸੰਦ ਆ ਰਿਹਾ ਹੈ।
ਦੱਸਣਯੋਗ ਹੈ ਕਿ ਗੀਤ ਦੇ ਬੋਲ ਜੱਸੀ ਲੋਹਕਾ ਦੀ ਕਲਮ ਵੱਲੋਂ ਸ਼ਿੰਘਾਰੇ ਗਏ ਹਨ। ਇਸ ਗੀਤ ਨੂੰ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਟਰੂ ਮੈਕਰਸ ਵੱਲੋਂ ਬਣਾਈ ਗਈ ਹੈ।

ਗੀਤ ਦੀ ਵੀਡੀਓ 'ਚ ਰਣਜੀਤ ਬਾਵਾ ਦੀ ਅਦਾਕਾਰੀ ਦੇ ਵਿੱਚ ਫ਼ੀਲ ਕਮਾਲ ਦਾ ਹੈ। ਵੀਡੀਓ ਦੇ ਵਿੱਚ ਮਾਡਲ ਹਿਮਾਂਸ਼ੀ ਖੁਰਾਣਾ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੂੰ ਧੋਖਾ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀ ਹੈ।ਉਸ ਵਿਆਹ ਤੋਂ ਬਾਅਦ ਰਣਜੀਤ ਬਾਵਾ ਦੀ ਕੀ ਹਾਲਤ ਹੁੰਦੀ ਹੈ। ਉਹ ਹੀ ਇਸ ਵੀਡੀਓ 'ਚ ਦਰਸਾਇਆ ਗਿਆ ਹੈ। ਯੂਟਿਊਬ 'ਤੇ ਇਸ ਗੀਤ ਨੂੰ 3 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ। ਇਹ ਗੀਤ ਇਸ ਵੇਲੇ ਨਬੰਰ 1 'ਤੇ ਚਰਚਿਤ ਚੱਲ ਰਿਹਾ ਹੈ।

For All Latest Updates

ABOUT THE AUTHOR

...view details