ਚੰਡੀਗੜ੍ਹ: 11 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਤਾਰਾ ਮੀਰਾ ਦਾ ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਵਿੱਚ ਰਣਜੀਤ ਬਾਵਾ ਅਤੇ ਨਾਜ਼ੀਆ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਰਾਹੀਂ ਨਾਜ਼ੀਆ ਆਪਣੇ ਪਾਲੀਵੁੱਡ ਸਫ਼ਰ ਦੀ ਸ਼ੂਰੁਆਤ ਕਰਨ ਜਾ ਰਹੀ ਹੈ। ਇਸ ਫ਼ਿਲਮ ਨੂੰ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ। ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਰਣਜੀਤ ਬਾਵਾ ਨੇ ਇਸ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਜਾਹਿਰ ਕੀਤੇ।
ਰਣਜੀਤ ਬਾਵਾ ਨੇ ਸਾਂਝਾ ਕੀਤਾ ਫ਼ਿਲਮ ਤਾਰਾ ਮੀਰਾ ਦਾ ਪੋਸਟਰ - Film tara mira Poster
ਰਣਜੀਤ ਬਾਵਾ ਨੇ ਆਪਣੀ ਆਉਣ ਵਾਲੀ ਫ਼ਿਲਮ ਤਾਰਾ ਮੀਰਾ ਦਾ ਪੋਸਟਰ ਦਰਸ਼ਕਾਂ ਦੇ ਸਨਮੁੱਖ ਕੀਤਾ ਹੈ। ਇਸ ਫ਼ਿਲਮ ਨੂੰ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਬਾਲੀਵੁੱਡ ਫ਼ਿਲਮ ਦੀ ਸਕਾਈ ਇਜ਼ ਪਿੰਕ ਦੇ ਨਾਲ ਕਲੈਸ਼ ਕਰ ਰਹੀ ਹੈ।
ਰਣਜੀਤ ਬਾਵਾ ਨੇ ਲਿਖਿਆ, "ਜਦੋਂ ਤੁਸੀਂ ਕਿਸੇ ਪ੍ਰੋਫ਼ੈਸ਼ਨ ਵਿੱਚ ਆਉਂਦੇ ਹੋ ਤਾਂ ਉੱਥੇ ਚੰਗਾ ਮਾੜਾ ਚਲਦਾ ਰਹਿੰਦਾ, ਤੁਸੀਂ ਹਰ ਕੰਮ ਜ਼ਿੰਦ ਜਾਨ ਲਗਾ ਕੇ ਕਰਦੇ ਹੋ ਤਾਂ ਕਿ ਫ਼ੈਨਜ਼ ਨੂੰ ਚੰਗਾ ਲੱਗੇ, ਮੈਂ ਹੁਣ ਜਿੰਨ੍ਹੀਆਂ ਵੀ ਫ਼ਿਲਮਾਂ ਕੀਤੀਆਂ ਤੁਸੀਂ ਹਰ ਇੱਕ ਕਿਰਦਾਰ ਨੂੰ ਪਸੰਦ ਕੀਤਾ। ਹਿੱਟ-ਸੁਪਰਹਿੱਟ ਹੋਣਾ ਮਾਲਕ ਦੇ ਹੱਥ ਹੈ। ਸੋ ਇਹ ਆਉਣ ਵਾਲੀ ਫ਼ਿਲਮ ਤਾਰਾ ਮੀਰਾ ਦੀ ਪਹਿਲੀ ਲੁੱਕ ਹੈ। ਤਾਰਾ ਅਤੇ ਮੀਰਾ ਦੀ ਖ਼ੂਬਸੂਰਤ ਜਿਹੀ ਲਵ ਸਟੋਰੀ ਹੈ। ਮੈਂ ਵਾਅਦਾ ਕਰਦਾ ਤੁਸੀਂ ਇਸ ਫ਼ਿਲਮ ਨੂੰ ਬਹੁਤ ਪਸੰਦ ਕਰੋਗੇ।"
ਜ਼ਿਕਰ-ਏ-ਖ਼ਾਸ ਹੈ ਕਿ ਇਸ ਪੋਸਟ ਦੇ ਵਿੱਚ ਰਣਜੀਤ ਬਾਵਾ ਨੇ ਗੁਰੂ ਰੰਧਾਵਾ ਦਾ ਧੰਨਵਾਦ ਵੀ ਕੀਤਾ। ਇਸ ਫ਼ਿਲਮ ਦੇ ਨਾਲ ਬਾਲੀਵੁੱਡ ਫ਼ਿਲਮ ਦੀ ਸਕਾਈ ਇਜ਼ ਪਿੰਕ ਵੀ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਵਿੱਚ ਪ੍ਰਿਯੰਕਾ ਚੋਪੜਾ ਅਤੇ ਫ਼ਰਹਾਨ ਅਖ਼ਤਰ ਮੁੱਖ ਭੂਮਿਕਾ ਅਦਾ ਕਰ ਰਹੇ ਹਨ। ਵੇਖਣਾ ਇਹ ਹੋਵੇਗਾ ਪੰਜਾਬ ਦੇ ਦਰਸ਼ਕ ਪੰਜਾਬੀ ਸਿਨੇਮਾ ਨੂੰ ਤਰਜ਼ੀਹ ਦਿੰਦੇ ਹਨ ਜਾਂ ਫ਼ੇਰ ਬਾਲੀਵੁੱਡ ਫ਼ਿਲਮ ਹੀ ਜ਼ਿਆਦਾ ਕਮਾਈ ਕਰਦੀ ਹੈ।