ਮੁੰਬਈ: ਰਣਦੀਪ ਹੁੱਡਾ ਆਪਣੀ ਆਉਣ ਵਾਲੀ ਫਿਲਮ 'ਰਾਧੇ' ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਹੁੱਡਾ ਦੇ ਗੋਡੇ 'ਤੇ ਸੱਟ ਲੱਗੀ ਹੈ। ਉਨ੍ਹਾਂ ਦੇ ਗੋਡੇ 'ਚ ਮੋਚ ਆ ਗਈ ਹੈ। ਫਿਲਹਾਲ ਅਦਾਕਾਰ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।
ਰਣਦੀਪ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਨਸ ਨੂੰ ਆਪਣੀ ਹਾਲਤ ਦੇ ਬਾਰੇ ਦੱਸਦੇ ਹੋਏ ਇੱਕ ਪੋਸਟ ਪਾਈ। ਸੈਲਫੀ ਨੇ ਨਾਲ ਅਦਾਕਾਰ ਨੇ ਲਿਖਿਆ 'ਇੱਕ ਚੰਗੀ ਦੌੜ ਦੇ ਬਾਅਦ ਸੈਲਫੀ। ਆਪਣੇ ਟੁੱਟੇ ਹੋਏ ਗੋਡੇ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਵਿੱਚ ਜੋ ਕਿ 'ਰਾਧੇ ' ਦੇ ਸੈਟ 'ਤੇ ਜ਼ਖਮੀ ਹੋ ਗਿਆ।
ਫੈਨਸ ਨੇ ਤੁਰੰਤ ਹੀ ਅਦਾਕਾਰ ਦੀ ਪੋਸਟ 'ਤੇ ਪ੍ਰਤੀਕਰਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਸਿਹਤ ਵਿੱਚ ਛੇਤੀ ਸੁਧਾਰ ਹੋਣ ਦੀਆਂ ਦੁਆਵਾਂ ਕੀਤੀਆਂ।