ਹੈਦਰਾਬਾਦ : ਪ੍ਰਸਿੱਧ ਗਾਇਕ ਐਸਪੀ ਬਾਲਾਸੁਬਰਾਮਣੀਅਮ ਦਾ ਸ਼ੁੱਕਰਵਾਰ ਨੂੰ 74 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ 'ਤੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਵ ਨੇ ਸੋਗ ਪ੍ਰਗਟਾਇਆ।
ਰਾਮੋਜੀ ਰਾਵ ਨੇ ਕਿਹਾ, " ਨਿਰਾਸ਼ ਹਾਂ ਕਿ ਬਾਲਾਸੁਬਰਾਮਣੀਅਮ ਹੁਣ ਨਹੀਂ ਰਹੇ। ਉਹ ਮਹਿਜ਼ ਇੱਕ ਪ੍ਰਸਿੱਧ ਗਾਇਕ ਹੀ ਨਹੀਂ, ਸਗੋਂ ਮੇਰੇ ਸਭ ਤੋਂ ਕਰੀਬੀ ਸਾਥੀ ਰਹੇ। ਉਹ ਮੇਰੇ ਭਰਾ ਵਾਂਗ ਸਨ। ਉਹ ਮੈਨੂੰ ਪਿਆਰ ਨਾਲ ਗਲੇ ਲਗਾਉਂਦੇ ਸੀ। "
ਬਾਲਾਸੁਬਰਾਮਣੀਅਮ ਦੇ ਦੇਹਾਂਤ 'ਤੇ ਰਾਮੋਜੀ ਰਾਵ ਨੇ ਪ੍ਰਗਟਾਇਆ ਸੋਗ ਰਾਮੋਜੀ ਰਾਵ ਨੇ ਕਿਹਾ, "ਉਨ੍ਹਾਂ ਦੀ ਆਵਾਜ਼ ਸੰਗੀਤ ਦੀ ਦੁਨੀਆ ਲਈ ਇੱਕ ਤੋਹਫਾ ਹੈ। ਉਨ੍ਹਾਂ ਨੇ ਆਪਣੀ 50 ਸਾਲ ਦੀ ਸਿਨੇਮਾ ਯਾਤਰਾ ਵਿੱਚ ਹਜ਼ਾਰਾਂ ਗੀਤ ਗਾਏ। ਉਨ੍ਹਾਂ ਦੀਆਂ ਸੁਰੀਲੀਆਂ ਧੁਨਾਂ ਨੂੰ ਯਾਦ ਕਰਦਿਆਂ, ਉਨ੍ਹਾਂ ਨਾਲ ਬਿਤਾਏ ਹੋਏ ਸਮਾਂ ਯਾਦ ਕਰਦਾ ਹਾਂ ਤਾਂ ਹੁੰਝੂ ਆ ਜਾਂਦੇ ਹਨ। ਸੋਗ ਦੀ ਇਸ ਔਖੀ ਘੜੀ ਵਿੱਚ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ। ਬਾਲੂ (ਬਾਲਾਸੁਬਰਾਮਣੀਅਮ) ਸਾਡੇ ਵੱਲੋਂ ਤੁਹਾਨੂੰ ਅਸ਼ਰੂਪੁਰਣ ਸ਼ਰਧਾਂਜਲੀ।"
ਦੱਸਣਯੋਗ ਹੈ ਕਿ ਮਹਿਰੂਮ ਗਾਇਕ ਐਸਪੀ ਬਾਲਾਸੁਬਰਾਮਣੀਅਮ ਨੇ ਪੰਜ ਦਹਾਕਿਆਂ ਦੇ ਸਮੇਂ ਵਿੱਚ 16 ਭਾਸ਼ਾਵਾਂ ਵਿੱਚ 40,000 ਤੋਂ ਵੱਧ ਗੀਤ ਗਾਏ ਹਨ।