ਪੰਜਾਬ

punjab

ETV Bharat / sitara

ਬਿੱਗ ਬੌਸ ਓਟੀਟੀ: ਰਾਕੇਸ਼ ਦੀ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ ਦੀ ਵੀਡੀਓ ਅੱਗ ਵਾਂਗ ਵਾਇਰਲ - ਸ਼ਮਿਤਾ ਸ਼ੈਟੀ

ਮਸ਼ਹੂਰ ਬਾਲੀਵੁੱਡ ਦੀ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਛੋਟੀ ਭੈਣ ਤੇ ਅਦਾਕਾਰਾ ਸ਼ਮਿਤਾ ਸ਼ੈਟੀ ਬਿੱਗ ਬੌਸ ਓਟੀਟੀ ਨੂੰ ਲੈਕੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼ਮਿਤਾ ਉਸ ਸਮੇਂ ਵੀ ਕਾਫੀ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਬਿੱਗ ਬੌਸ ਦੇ ਘਰ ਵਿੱਚ ਐਂਟਰੀ ਕੀਤੀ ਸੀ ਤੇ ਉਸ ਸਮੇਂ ਉਨ੍ਹਾਂ ਦੇ ਜੀਜਾ ਰਾਜ ਕੁੰਦਰਾ ਨੂੰ ਲੈਕੇ ਟ੍ਰੋਲ ਕੀਤਾ ਗਿਆ ਸੀ ਹਾਲਾਂਕਿ ਹੁਣ ਉਨ੍ਹਾਂ ਦੀ ਪਰਫਾਰਮੈਂਸ ਨੂੰ ਲੋਕਕਾਫੀ ਪਸੰਦ ਕਰ ਰਹੇ ਹਨ।

ਰਾਕੇਸ਼ ਦੀ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ ਦੀ ਵੀਡੀਓ ਅੱਗ ਵਾਂਗ ਵਾਇਰਲ
ਰਾਕੇਸ਼ ਦੀ ਸ਼ਮਿਤਾ ਸ਼ੈੱਟੀ ਨੂੰ ਕੀਤੀ ਕਿੱਸ ਦੀ ਵੀਡੀਓ ਅੱਗ ਵਾਂਗ ਵਾਇਰਲ

By

Published : Aug 26, 2021, 8:55 PM IST

ਚੰਡੀਗੜ੍ਹ: ਸ਼ਮਿਤਾ ਜਦੋਂ ਤੋਂ ਬਿੱਗ ਬੌਸ ਦੇ ਘਰ ਵਿੱਚ ਦਾਖਿਲ ਹੋਏ ਹਨ ਉਸ ਸਮੇਂ ਤੋਂ ਲੈਕੇ ਉਨ੍ਹਾਂ ਦੇ ਚਰਚੇ ਜ਼ੋਰਾਂ ‘ਤੇ ਹਨ। ਲਗਾਤਾਰ ਚਰਚਾ ਦਾ ਵਿਸ਼ਾ ਬਣੀ ਸ਼ਮਿਤਾ ਇੱਕ ਵਾਰ ਫੇਰ ਹੁਣ ਸੁਰਖੀਆਂ ‘ਚ ਆਏ ਹਨ। ਸੁਰਖੀਆਂ ਦੇ ਵਿੱਚ ਆਉਣ ਦਾ ਕਾਰਨ ਉਨ੍ਹਾਂ ਦਾ ਬਿੱਗ ਬੌਸ ਦੇ ਘਰ ਵਿੱਚ ਅਦਾਕਾਰ ਰਾਕੇਸ਼ ਬਾਪਤ ਨਾਲ ਜੁੜੇ ਤਾਰਾਂ ਕਰਕੇ ਹੈ।

ਇਨ੍ਹਾਂ ਸੁਰਖੀਆਂ ਦਾ ਕਾਰਨ ਉਨ੍ਹਾਂ ਦੀ ਸਾਹਮਣੇ ਆਈ ਇੱਕ ਵੀਡੀਓ ਹੈ ਜਿਸ ਵਿੱਚ ਰਾਕੇਸ਼ ਸ਼ਮਿਤਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਉਨ੍ਹਾਂ ਦੇ ਫੈਨਜ਼ ਨੂੰ ਹੈਰਾਨ ਕਰ ਰਹੀ।

ਇਸ ਵੀਡੀਓ ਤੋਂ ਪਹਿਲਾਂ ਵੀ ਦੋਵਾਂ ਦੇ ਕਾਫੀ ਚਰਚੇ ਹੋ ਰਹੇ ਸਨ। ਹੁਣ ਆਈ ਦੋਵਾਂ ਦੇ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਵਾਂਗ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸਾਫ ਵੇਖਿਆ ਜਾ ਸਕਦਾ ਹੈ ਕਿ ਸ਼ਮਿਤਾ ਬਿਸਤਰ ਉੱਪਰ ਲੇਟੀ ਹੋਈ ਹੈ ਤੇ ਰਾਕੇਸ਼ ਬਾਪਤ ਉਨ੍ਹਾਂ ਦੇ ਹੱਥ ਉੱਪਰ ਕਿੱਸ ਕਰ ਰਿਹਾ ਹੈ। ਹੁਣ ਦੋਵਾਂ ਦੀ ਸਾਹਮਣੇ ਆਈ ਇਸ ਤਰ੍ਹਾਂ ਦੀ ਵੀਡੀਓ ਨੇ ਉਨ੍ਹਾਂ ਦੇ ਰਿਸ਼ਤੇ ਦੀ ਤਸਵੀਰ ਨੂੰ ਸਾਫ ਕਰ ਦਿੱਤਾ ਹੈ।

ਇਹ ਵੀ ਪੜ੍ਹੋ:'ਆਪ' ਰਾਹੀ ਸੋਨੂੰ ਸੂਦ ਦੀ ਕੀ ਪੰਜਾਬ ਦੀ ਰਾਜਨੀਤੀ 'ਚ ਹੋਵੇਗੀ ਐਂਟਰੀ ?

ABOUT THE AUTHOR

...view details