14 ਜੂਨ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਦਾ ਦੀ ਫ਼ਿਲਮ - singer
ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਆਪਣੀ ਆਉਂਣ ਵਾਲੀ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਫ਼ੋਟੋ
ਚੰਡੀਗੜ੍ਹ :ਪੰਜਾਬੀ ਇੰਡਸਟਰੀ 'ਚ ਗਾਇਕ ਰਾਜਵੀਰ ਜਵੰਦਾ ਨੇ ਆਪਣੀ ਗਾਇਕੀ ਦੇ ਨਾਲ ਥੋੜੇ ਹੀ ਸਮੇਂ 'ਚ ਬਹੁਤੀ ਪ੍ਰਸਿੱਧੀ ਖੱਟੀ ਹੈ। ਇਸ ਦੇ ਚਲਦਿਆਂ ਉਹ ਹੁਣ ਬਤੌਰ ਲੀਡ ਅਦਾਕਾਰ ਦਰਸ਼ਕਾਂ ਦੇ ਸਨਮੁੱਖ ਹੋਣ ਵਾਲੇ ਹਨ। ਜੀ ਹਾਂ ਫ਼ਿਲਮ ‘ਜਿੰਦ ਜਾਨ’ 'ਚ ਰਾਜਵੀਰ ਜਵੰਦਾ ਮੁੱਖ ਕਿਰਦਾਰ ਨਿਭਾਉਂਦੇ ਹੋਏ ਵਿਖਾਈ ਦੇਣਗੇ।
ਇਹ ਫ਼ਿਲਮ 14 ਜੂਨ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦੀ ਜਾਣਕਾਰੀ ਰਾਜਵੀਰ ਜਵੰਦਾ ਨੇ ਇੰਸਟਾਗ੍ਰਾਮ 'ਤੇ ਸਾਂਝੀ ਕਰਦੇ ਹੋਏ ਲਿਖਿਆ, "ਅਗਲੀ ਫ਼ਿਲਮ ‘ਜਿੰਦ ਜਾਨ’ ਕਰੋਂ ਡੇਟ ਨੋਟ 14-06-2019।"