ਪੰਜਾਬ

punjab

ETV Bharat / sitara

ਪ੍ਰਿਯੰਕਾ ਚੋਪੜਾ ਨਾਲ ਕੰਮ ਕਰਨ ਲਈ ਉਤਸੁਕ ਰਾਜਕੁਮਾਰ ਰਾਓ - ਫ਼ਿਲਮ ਮੇਡ ਇਨ ਚਾਈਨਾ

ਰਾਜਕੁਮਾਰ ਰਾਓ ਛੇਤੀ ਹੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਾਲ ਫਿਲਮ 'ਦੀ ਵਾਇਟ ਟਾਇਗਰ' 'ਚ ਕੰਮ ਕਰਨ ਵਾਲੇ ਹਨ। ਉਸ ਤੋਂ ਪਹਿਲਾਂ ਅਦਾਕਾਰ ਨੇ ਕਿਹਾ ਕਿ ਉਹ ਪ੍ਰਿਯੰਕਾ ਦੇ ਨਾਲ ਕੰਮ ਕਰਨ ਦੇ ਲਈ ਉਤਸੁਕ ਹਨ।

ਫ਼ੋਟੋ

By

Published : Sep 19, 2019, 9:49 PM IST

ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਛੇਤੀ ਹੀ ਨੈਟਫ਼ਲੀਕਸ 'ਤੇ ਆਉਣ ਵਾਲੀ ਫ਼ਿਲਮ 'ਦੀ ਵਾਇਟ ਟਾਇਗਰ' 'ਚ ਪ੍ਰਿਯੰਕਾ ਚੋਪੜਾ ਦੇ ਨਾਲ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਉਹ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਨਾਲ ਕੰਮ ਕਰਨ ਨੂੰ ਲੈਕੇ ਬਹੁਤ ਖੁਸ਼ ਹਨ। ਗੱਲਬਾਤ ਦੌਰਾਨ ਰਾਜਕੁਮਾਰ ਰਾਓ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸ਼ੂਟਿੰਗ ਦੇ ਦੌਰਾਨ ਚੰਗਾ ਸਮਾਂ ਬਤੀਤ ਕਰਨਗੇ।

ਰਾਜਕੁਮਾਰ ਰਾਓ ਪ੍ਰਿਯੰਕਾ ਚੋਪੜਾ ਦੇ ਨਾਲ ਕੰਮ ਕਰਨ ਲਈ ਉਤਸੁਕ

ਰਾਜਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ ਮੇਡ ਇਨ ਚਾਈਨਾ ਦਾ ਟ੍ਰੇਲਰ ਲਾਂਚ ਸਮਾਰੋਹ 'ਚ ਕੋ ਐਕਟਰ ਮੋਨੀ ਰਾਏ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ। ਬੁੱਧਵਾਰ ਨੂੰ ਮੁੰਬਈ ਦੇ ਈਵੈਂਟ 'ਚ ਫ਼ਿਲਮ ਦੇ ਨਿਰਦੇਸ਼ਕ ਮਿਖਲ ਮੁਸੇਲ ਅਤੇ ਪ੍ਰੋਡਿਊਸਰ ਦਿਨੇਸ਼ ਵਿਜਾਨ ਵੀ ਮੌਜੂਦ ਸਨ।

ਪ੍ਰੋਜੈਕਟ ਬਾਰੇ ਗੱਲਬਾਤ ਕਰਦੇ ਰਾਜਕੁਮਾਰ ਰਾਓ ਨੇ ਦੱਸਿਆ, "ਮੈਂ ਫ਼ਿਲਮ ਨੂੰ ਲੈ ਕੇ ਬਹੁਤ ਉਤਸੁਕ ਹਾਂ। ਕਮਾਲ ਦੀ ਕਿਤਾਬ ਹੈ ਅਤੇ ਖੂਬਸੂਰਤ ਕਹਾਣੀ ਹੈ। ਮੈਂ ਨਿਰਦੇਸ਼ਕ ਰਾਮਿਨ (ਬਹਰਾਨੀ) ਦੇ ਨਾਲ ਮਿਲਿਆ ਹਾਂ, ਉਹ ਕਮਾਲ ਦੇ ਹਨ। ਮੈਂ ਸੱਚ 'ਚ ਪ੍ਰਿਯੰਕਾ ਦੇ ਨਾਲ ਫ਼ਿਲਮ ਸ਼ੁਰੂ ਕਰਨ ਦੇ ਲਈ ਉਤਸੁਕ ਹਾਂ। ਮੈਨੂੰ ਲੱਗਦਾ ਹੈ ਕਿ ਪ੍ਰਿਯੰਕਾ ਬਹੁਤ ਟੈਂਲੇਂਟਡ ਹੈ। ਅਸੀਂ ਸ਼ੂਟ ਵੇਲੇ ਚੰਗਾ ਸਮਾਂ ਬਿਤਾਵਾਂਗੇ।"

ਫ਼ਿਲਹਾਲ ਰਾਜਕੁਮਾਰ ਰਾਓ ਦੀਵਾਲੀ 'ਤੇ 'ਮੇਡ ਇਨ ਚਾਇਨਾ' 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 'ਚ ਉਨ੍ਹਾਂ ਦੇ ਨਾਲ ਮੋਨੀ ਰਾਏ, ਬੋਮਨ ਇਰਾਨੀ, ਪਰੇਸ਼ ਰਾਵਲ ਅਤੇ ਗਜਰਾਜ ਰਾਓ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

ABOUT THE AUTHOR

...view details