ਪੰਜਾਬ

punjab

ETV Bharat / sitara

ਐਸਪੀ ਬਾਲਾਸੁਬਰਾਮਨੀਅਮ ਦੀ ਸਿਹਤ 'ਚ ਸੁਧਾਰ ਹੋਣ 'ਤੇ ਖੁਸ਼ ਰਜਨੀਕਾਂਤ - ਰਜਨੀਕਾਂਤ

ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਨੀਅਮ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਸਿਹਤ ਦੇ ਲਈ ਅਰਦਾਸਾਂ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਸੁਪਰਸਟਾਰ ਰਜਨੀਕਾਂਤ ਨੇ ਵੀ ਇੱਕ ਵੀਡੀਓ ਪੋਸਟ ਕਰਕੇ ਉਨ੍ਹਾਂ ਦੇ ਜਲਦੀ ਠੀਕ ਹੋਣ ਕਾਮਨਾ ਕੀਤੀ।

rajinikanth is happy with the improvement in health of sp balasubramanian
ਐਸਪੀ ਬਾਲਸੁਬਰਾਮਨੀਅਮ ਦੀ ਸਿਹਤ 'ਚ ਸੁਧਾਰ ਹੋਣ ਤੇ ਖੁਸ਼ ਰਜਨੀਕਾਂਤ

By

Published : Aug 18, 2020, 11:07 AM IST

ਚੇਨਈ: ਸੁਪਰਸਟਾਰ ਰਜਨੀਕਾਂਤ ਨੇ ਸੋਮਵਾਰ ਨੂੰ ਮਸ਼ਹੂਰ ਗਾਇਕ ਐਸਪੀ ਬਾਲਾਸੁਬਰਾਮਨੀਅਮ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਦੀ ਕਾਮਨਾ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ।

ਸੀਨੀਅਰ ਗਾਇਕ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦੇ ਬਾਅਦ ਹਸਪਤਾਲ ਵਿੱਚ ਦਾਖ਼ਲ ਹਨ। ਰਜਨੀਕਾਂਤ ਨੇ ਟਵਿੱਟਰ 'ਤੇ ਪੋਸਟ ਕੀਤੀ ਇਕ ਵੀਡੀਓ ਵਿੱਚ ਕਿਹਾ, ''ਕਰੀਬ 50 ਸਾਲਾਂ ਤੋਂ ਵੀ ਜ਼ਿਆਦਾ ਸਾਲਾਂ ਤੋਂ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਐਸਪੀਬੀ ਸਰ ਨੇ ਆਪਣੀ ਆਵਾਜ਼ ਨਾਲ ਕਰੋੜਾਂ ਲੋਕਾਂ ਦਾ ਮਨੋਰੰਜਨ ਕੀਤਾ ਹੈ।

ਉਹ ਕੋਰੋਨਾ ਤੋਂ ਪ੍ਰਭਾਵਿਤ ਹਨ ਅਤੇ ਇਲਾਜ ਕਰਵਾ ਰਹੇ ਹਨ। ਇਹ ਜਾਣਨ ਤੋਂ ਬਾਅਦ ਉਹ ਖ਼ਤਰੇ ਤੋਂ ਬਾਹਰ ਹਨ, ਮੈਂ ਬਹੁਤ ਖੁਸ਼ ਹਾਂ। ਹਾਲਾਂਕਿ, ਉਨ੍ਹਾਂ ਦਾ ਅਜੇ ਵੀ ਇਲਾਜ਼ ਚੱਲ ਰਿਹਾ ਹੈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਜਲਦੀ ਠੀਕ ਹੋ ਜਾਣ।"

ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਜਲਦੀ ਠੀਕ ਹੋ ਜਾਣ ਪਿਆਰੇ ਬਾਲੂ ਸਰ।" ਕੁੱਝ ਦਿਨ ਪਹਿਲਾਂ ਐਮਜੀਐਮ ਹੈਲਥਕੇਅਰ ਨੇ ਗਾਇਕਾ ਦੀ ਸਿਹਤ ਸਥਿਤੀ ਬਾਰੇ ਇਕ ਬਿਆਨ ਜਾਰੀ ਕੀਤਾ ਸੀ, ਬਿਆਨ ਵਿੱਚ ਕਿਹਾ ਗਿਆ ਹੈ ਕਿ ਗਾਇਕੀ ਲਾਇਫ ਸਪੋਰਟ ਉੱਤੇ ਹਨ।

ਹੁਣ, ਐਸਪੀ ਬਾਲਾਸੁਬਰਾਮਨੀਅਮ ਦੇ ਪੁੱਤਰ ਐਸਪੀ ਚਰਨ ਨੇ ਇੱਕ ਅਪਡੇਟ ਸਾਂਝੀ ਕੀਤੀ ਹੈ ਕਿ ਗਾਇਕ ਦੀ ਸਥਿਤੀ ਅੱਗੇ ਨਾਲੋਂ ਬਿਹਤਰ ਹੈ। ਐਸਪੀ ਚਰਨ ਨੇ ਵੀਡੀਓ ਵਿੱਚ ਕਿਹਾ, “ਪਿਤਾ ਜੀ ਨੂੰ ਤੀਜੀ ਮੰਜ਼ਿਲ ਦੇ ਆਈਸੀਯੂ ਤੋਂ 6 ਵੀਂ ਮੰਜ਼ਲ ‘ਤੇ ਇਕ ਵਿਸ਼ੇਸ਼ ਆਈਸੀਯੂ ਵਿੱਚ ਸਿਫ਼ਟ ਕਰ ਦਿੱਤਾ ਗਿਆ ਹੈ।

ਚੰਗੀ ਖ਼ਬਰ ਇਹ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਸਥਿਰਤਾ ਹੈ। ਉਹ ਅਜੇ ਵੀ ਲਾਇਫ਼ ਸਪੋਰਟ ‘ਤੇ ਹਨ। ਉਹ ਕੁੱਝ ਦਿਨ ਪਹਿਲਾਂ ਨਾਲੋਂ ਥੋੜਾ ਵਧੇਰੇ ਆਰਾਮ ਨਾਲ ਸਾਹ ਲੈ ਰਹੇ ਹਨ।”

ABOUT THE AUTHOR

...view details