ਪੰਜਾਬ

punjab

ETV Bharat / sitara

ਰਜਨੀਕਾਂਤ ਨੇ ਪੈਰਾਂ ਨਾਲ ਪੈਟਿੰਗ ਕਰਨ ਵਾਲੇ ਪ੍ਰਸ਼ੰਸਕ ਨੂੰ ਘਰ ਬੁਲਾ ਦਿੱਤੇ ਤੋਹਫ਼ੇ - ਸਾਊਥ ਦੇ ਸੁਪਰਸਟਾਰ ਰਜਨੀਕਾਂਤ

ਸੁਪਰਸਟਾਰ ਰਜਨੀਕਾਂਤ ਨੇ ਆਪਣੇ ਪ੍ਰਸ਼ੰਸਕ ਨਾਲ ਮੁਲਾਕਾਤ ਕਰਦਿਆਂ ਉਸ ਨੂੰ ਕਈ ਤੋਹਫ਼ੇ ਦਿੱਤੇ, ਜਿਸ ਤੋਂ ਬਾਅਦ ਰਜਨੀਕਾਂਤ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ।

rajinikanth
ਫ਼ੋਟੋ

By

Published : Dec 4, 2019, 6:49 PM IST

ਨਵੀਂ ਦਿੱਲੀ: ਸਾਊਥ ਦੇ ਸੁਪਰਸਟਾਰ ਰਜਨੀਕਾਂਤ ਆਪਣੀਆਂ ਫ਼ਿਲਮਾਂ ਨਾਲੋਂ ਜ਼ਿਆਦਾ ਆਪਣੇ ਨਰਮ ਵਿਵਹਾਰ ਕਰਕੇ ਜਾਣੇ ਜਾਂਦੇ ਹਨ। ਸਾਊਥ ਇੰਡੀਆ ਵਿੱਚ ਉਨ੍ਹਾਂ ਨੂੰ ਲੋਕ ਭਗਵਾਨ ਵਜੋਂ ਪੂਜਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੱਕ ਪ੍ਰਸ਼ੰਸਕ ਦੀ ਇੱਛਾ ਪੂਰੀ ਕਰਦੇ ਹੋਏ ਉਸ ਨੂੰ ਆਪਣੇ ਘਰ ਬੁਲਾ ਕੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਨੂੰ ਕਈ ਤੋਹਫ਼ੇ ਵੀ ਦਿੱਤੇ। ਦਰਅਸਲ ਪ੍ਰਣਵ ਬਾਲਾਸੁਬਰਾਮਨਿਅਮ ਦਾ ਜਨਮ ਬਿਨ੍ਹਾਂ ਹੱਥਾਂ ਤੋਂ ਹੋਇਆ ਸੀ।

ਫ਼ੋਟੋ

ਹੋਰ ਪੜ੍ਹੋ: ਫ਼ਿਲਮ 'ਸਭ ਕੁਸ਼ਲ ਮੰਗਲ' ਦਾ ਟ੍ਰੇਲਰ ਹੋਇਆ ਰਿਲੀਜ਼, ਦੇਖਣ ਨੂੰ ਮਿਲੇਗੀ ਰਵੀ ਕਿਸ਼ਨ ਦੀ ਬੇਟੀ ਰੀਵਾ ਕਿਸ਼ਨ ਦੀ ਅਦਾਕਾਰੀ

ਪਰ ਇਸ ਦੇ ਬਾਵਜੂਦ ਕੋਈ ਵੀ ਉਸ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਨਹੀਂ ਰੋਕ ਸਕਿਆ। ਉਹ ਇੱਕ ਚਿੱਤਰਕਾਰ ਹੈ ਅਤੇ ਆਪਣੇ ਪੈਰਾਂ ਨਾਲ ਪੇਂਟਿੰਗ ਕਰਦਾ ਹੈ। ਇਸ ਤੋਂ ਇਲਾਵਾ ਉਹ ਸੈਲਫ਼ੀ ਲੈਣ, ਦੂਸਰਿਆਂ ਨਾਲ ਹੱਥ ਮਿਲਾਉਣ ਅਤੇ ਲਿਖਣ ਵਰਗੇ ਕੰਮ ਆਪਣੇ ਪੈਰਾਂ ਨਾਲ ਕਰਦਾ ਹੈ।

ਫ਼ੋਟੋ

ਹੋਰ ਪੜ੍ਹੋ: ਫ਼ਿਲਮ Jayeshbhai Jordar ਵਿੱਚ ਭੋਲੇ ਛੋਕਰੇ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਰਣਵੀਰ ਸਿੰਘ

ਇਸ ਤੋਂ ਇਲਾਵਾ ਪ੍ਰਣਵ ਨੇ ਥਲਾਈਵਾ ਨੂੰ ਇੱਕ ਪੇਂਟਿੰਗ ਵੀ ਗਿਫ਼ਟ ਕੀਤੀ, ਜੋ ਉਸ ਨੇ ਖ਼ੁਦ ਬਣਾਈ ਸੀ। ਰਜਨੀਕਾਂਤ ਦੇ ਪਿਆਰ ਭਰੇ ਅੰਦਾਜ਼ ਨੂੰ ਵੇਖਦਿਆਂ, ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਟਵੀਟ ਕਰਕੇ ਸੁਪਰਸਟਾਰ ਦੀ ਪ੍ਰਸ਼ੰਸਾ ਵੀ ਕੀਤੀ।

ABOUT THE AUTHOR

...view details