ਚੰਡੀਗੜ੍ਹ : 24 ਮਈ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਮੁਕਲਾਵਾ' ਦਾ ਗੀਤ 'ਰੱਬ ਜਾਣੇ' ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ । ਇਹ ਗੀਤ ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ। ਗਾਇਕ ਕਮਲ ਖ਼ਾਨ ਨੇ ਇਸ ਨੂੰ ਆਪਣੀ ਅਵਾਜ਼ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਨਿਭਾਇਆ ਹੈ। ਵਿੰਦਰ ਨੱਥੂਮਾਜਰਾ ਵੱਲੋਂ ਲਿਖਿਤ ਇਸ ਗੀਤ ਦਾ ਮਿਊਜ਼ਿਕ ਚਿਤਾ ਵੱਲੋਂ ਕੀਤਾ ਗਿਆ ਹੈ।
ਯੂਟਿਊਬ 'ਤੇ 'ਰੱਬ ਜਾਣੇ' ਗੀਤ ਆਇਆ ਟਰੇਂਡਿੰਗ 'ਚ - rab jane
ਫ਼ਿਲਮ 'ਮੁਕਲਾਵਾ' ਦਾ ਗੀਤ 'ਰੱਬ ਜਾਣੇ' ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ।
ਫ਼ੋਟੋ
ਇਸ ਗੀਤ 'ਚ ਐਮੀ ਵਿਰਕ, ਸੋਨਮ ਬਾਜਵਾ, ਸਰਬਜੀਤ ਚੀਮਾ ਤੇ ਦ੍ਰਿਸ਼ਟੀ ਗਰੇਵਾਲ ਦੀ ਅਦਾਕਾਰੀ ਵਿਖਾਈ ਗਈ ਹੈ। 'ਵਾਈਟ ਹਿੱਲ ਮਿਊਜ਼ਿਕ' ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 9 ਲੱਖ ਤੋਂ ਜ਼ਿਆਦਾ ਵਿਊਂਜ ਮਿਲ ਚੁੱਕੇ ਹਨ। ਇਹ ਗੀਤ ਯੂ ਟਿਊਬ 'ਤੇ 36 ਵੇਂ ਨੰਬਰ 'ਤੇ ਚਰਚਿਤ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ 24 ਮਈ ਨੂੰ ਪੰਜਾਬੀ ਸਿਨੇਮਾ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ 'ਮੁਕਲਾਵਾ' ਅਤੇ ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ ਦੋਵੇਂ ਹੀ ਫ਼ਿਲਮਾਂ ਨਾਮਵਰ ਪਾਲੀਵੁੱਡ ਹਸਤੀਆਂ ਦੀਆਂ ਹਨ।
Last Updated : May 15, 2019, 7:54 PM IST