ਪ੍ਰਮੋਸ਼ਨ ਲਈ 'ਰੱਬ ਦਾ ਰੇਡੀਓ 2' ਦੀ ਟੀਮ ਪੁੱਜੀ ਅੰਮ੍ਰਿਤਸਰ - tarsem
29 ਮਾਰਚ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਰੱਬ ਦਾ ਰੇਡੀਓ 2' ਦਾ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦੀ ਟੀਮ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ।
![ਪ੍ਰਮੋਸ਼ਨ ਲਈ 'ਰੱਬ ਦਾ ਰੇਡੀਓ 2' ਦੀ ਟੀਮ ਪੁੱਜੀ ਅੰਮ੍ਰਿਤਸਰ](https://etvbharatimages.akamaized.net/assets/images/breaking-news-placeholder.png)
ਅੰਮ੍ਰਿਤਸਰ :ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਤੇ ਸਿੰਮੀ ਚਾਹਲ ਅੱਜ-ਕੱਲ੍ਹ ਫ਼ਿਲਮ 'ਰੱਬ ਦਾ ਰੇਡੀਓ 2' ਦੀ ਪ੍ਰਮੋਸ਼ਨ 'ਚ ਮਸਰੂਫ਼ ਹਨ।
ਇਸ ਦੌਰਾਨ ਉਹ ਅੰਮ੍ਰਿਤਸਰ ਦੇ ਇਕ ਸਥਾਨਕ ਹੋਟਲ ਦੇ ਵਿੱਚ ਪ੍ਰੈਸ ਕਾਨਫ੍ਰੈਂਸ ਕਰਨ ਪੁੱਜੇ।ਜਿੱਥੇ ਦੋਵੇਂ ਹੀ ਕਲਾਕਾਰਾਂ ਨੇ ਆਪਣੀ ਫ਼ਿਲਮ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪਰਿਵਾਰ ਨੂੰ ਜੋੜਨ ਵਾਲੀ ਫ਼ਿਲਮ ਹੈ।ਜਿਸ ਵਿੱਚ ਰਿਸ਼ਤਿਆਂ ਨੂੰ ਤਰਜੀਹ ਦਿੱਤੀ ਗਈ ਹੈ।
ਪ੍ਰਮੋਸ਼ਨ ਲਈ 'ਰੱਬ ਦਾ ਰੇਡੀਓ 2' ਦੀ ਟੀਮ ਪੁੱਜੀ ਅੰਮ੍ਰਿਤਸਰ
ਪੱਤਰਕਾਰਾਂ ਨਾਲ ਗੱਲ਼ਬਾਤ ਕਰਦਿਆਂ ਸਿੰਮੀ ਚਾਹਲ ਨੇ ਕਿਹਾ ਕਿ ਪਰਿਵਾਰਿਕ ਮਾਹੌਲ ਦੇ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 'ਰੱਬ ਦਾ ਰੇਡੀਓ 2' ਫ਼ਿਲਮ 'ਰੱਬ ਦਾ ਰੇਡੀਓ' ਦਾ ਸੀਕੁਅਲ ਹੈ।ਇਸ ਫ਼ਿਲਮ 'ਚ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਤੋਂ ਬਾਅਦ ਦੀ ਕਹਾਣੀ ਦਿਖਾਈ ਗਈ ਹੈ।29 ਮਾਰਚ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਟ੍ਰਲੇਰ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।