ਚੰਡੀਗੜ੍ਹ:ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ ਦਾ ਟਾਇਟਲ ਟਰੈਕ ਰਿਲੀਜ਼ ਹੋੇਇਆ ਹੈ। ਇਸ ਫਿਲਮ ਵਿੱਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਸਹਿ ਅਦਾਕਾਰਾ ਦੇ ਤੌਰ ਤੇ ਨਜ਼ਰ ਆਵੇਗੀ।
Qismat 2 ਦਾ ਟਾਇਟਲ ਟਰੈਕ ਰਿਲੀਜ਼ - ਅਦਾਕਾਰ ਐਮੀ ਵਿਰਕ
ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ ਦਾ ਟਾਇਟਲ ਟਰੈਕ ਰਿਲੀਜ਼ ਹੋੇਇਆ ਹੈ। ਇਸ ਫਿਲਮ ਵਿੱਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਸਹਿ ਅਦਾਕਾਰਾ ਦੇ ਤੌਰ ਤੇ ਨਜ਼ਰ ਆਵੇਗੀ।
ਕਿਸਮਤ 2 (Qismat 2) ਦਾ ਟਾਇਟਲ ਟਰੈਕ ਰਿਲੀਜ਼
ਇਸ ਤੋ ਪਹਿਲਾ ਫਿਲਮ ਦਾ ਟੀਜ਼ਰ ਰਿਲੀਜ ਕੀਤਾ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ ਸੀ। ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਸਰਗੁਣ ਮਹਿਤਾ ਨੂੰ ਦੁਲਹਨ ਦੇ ਰੂਪ ਵਿੱਚ ਸਜੀ ਹੋਈ ਹੈ। ਜਦੋਂ ਕਿ ਐਮੀ ਵਿਰਕ ਵੀ ਪੋਸਟਰ ਵਿੱਚ ਦਿੱਖ ਰਹੇ ਹਨ।
ਇਸ ਫਿਲਮ ਜਗਦੀਪ ਸਿੱਧੂ ਨੇ ਲਿਖੀ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਉਨ੍ਹਾਂ ਨੇ ਹੀ ਕੀਤਾ ਹੈ। ਜ਼ਿਕਰਯੋਗ ਹੈ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਫਿਲਮ "ਕਿਸਮਤ" ਨੇ ਲੰਮੇ ਸਮੇਂ ਤੱਕ ਲੋਕਾਂ ਦੇ ਦਿਲ ਤੇ ਰਾਜ ਕੀਤਾ ਸੀ।