ਮੋਹਾਲੀ : ਪੰਜਾਬੀ ਗਾਇਕਾਂ ਦਾ ਵਿਵਾਦਾਂ ਨਾਲ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਬਣ ਗਿਆ ਹੈ। ਹਾਲ ਹੀ ਵਿੱਚ ਗਾਇਕ ਕਰਨ ਔਜਲਾ ਮੋਹਾਲੀ ਪੁਲਿਸ ਅੱਗੇ ਪੇਸ਼ ਹੋਏ ਕਾਰਨ ਇਹ ਸੀ ਕਿ ਉਨ੍ਹਾਂ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਕੀਤੀ ਸੀ। ਕਰਨ ਔਜਲਾ ਦੀ ਇਹ ਵੀਡੀਓ ਖ਼ੂਬ ਵਾਇਰਲ ਵੀ ਹੋਈ ਸੀ।
ਮੈਂ ਕਿਹੜਾ ਕਤਲ ਕਰ ਦਿੱਤਾ:ਕਰਨ ਔਜਲਾ - Karan Aujla updates
ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਤਹਿਤ ਪੰਜਾਬੀ ਗਾਇਕ ਕਰਨ ਔਜਲਾ ਮੋਹਾਲੀ ਪੁਲਿਸ ਅੱਗੇ ਪੇਸ਼ ਹੋਏ। ਪੁਲਿਸ ਨੇ ਉਨ੍ਹਾਂ 'ਤੇ 5 ਚਲਾਨ ਲਗਾਏ ਹਨ। ਪੇਸ਼ ਹੋਣ ਤੋਂ ਬਾਅਦ ਜਦੋਂ ਮੀਡੀਆ ਨੇ ਕਰਨ ਔਜਲਾ ਤੋਂ ਸਵਾਲ ਪੁੱਛਿਆ ਕਿ ਵਿਦੇਸ਼ ਦੇ ਕਾਨੂੰਨ ਨਾਲ ਵੀ ਇਹ ਕੁਝ ਕਰਦੇ ਹੋ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਹੜਾ ਕਤਲ ਕਰ ਦਿੱਤਾ ਹੈ।
ਪੁਲਿਸ ਅੱਗੇ ਪੇਸ਼ ਹੋਣ ਤੋਂ ਬਾਅਦ ਕਰਨ ਔਜਲਾ ਨੂੰ ਜਦੋਂ ਮੀਡੀਆ ਨੇ ਸਵਾਲ ਪੁੱਛੇ 'ਤੇ ਉਹ ਮੀਡੀਆ ਨੂੰ ਟਾਲਦੇ ਹੋਏ ਨਜ਼ਰ ਆਏ। ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਵਿਦੇਸ਼ ਦੇ ਵਸਨੀਕ ਹੋ ਕੀ ਉੱਥੇ ਦੇ ਕਾਨੂੰਨ ਨਾਲ ਵੀ ਇਹ ਕੁਝ ਕਰਦੇ ਹੋ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਨੇ ਕਿਹੜਾ ਕੋਈ ਕਤਲ ਕਰ ਦਿੱਤਾ ਹੈ।
ਪੁਲਿਸ ਅਧਿਕਾਰੀ ਗੁਰਇਕਬਾਲ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦਿਆਂ ,ਕਰਨ ਔਜਲਾ 'ਤੇ ਦੋਸ਼ਾਂ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕਰਨ ਔਜਲਾ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਜਿਸ ਦੇ ਤਹਿਤ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਬੁਲਾਇਆ ਸੀ ਅਤੇ ਅੱਜ ਉਨ੍ਹਾਂ ਦਾ ਚਲਾਨ ਵੀ ਕੀਤਾ ਗਿਆ ਹੈ। ਗੁਰਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਕਰਨ ਔਜਲਾ 'ਤੇ ਕੁੱਲ੍ਹ 5 ਚਲਾਨ ਕੱਟੇ ਗਏ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕਾਂ ਦਾ ਇਹ ਵਰਤਾਅ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਜੇਕਰ ਗਾਇਕ ਇਸ ਤਰ੍ਹਾਂ ਕਰਨਗੇ ਤਾਂ ਉਨ੍ਹਾਂ ਨੂੰ ਫ਼ੋਲੋ ਕਰਨ ਵਾਲੀ ਨੌਜਵਾਨ ਪੀੜ੍ਹੀ ਕੀ ਕਰੇਗੀ।